ਬੀ ਐੱਸ ਐੱਫ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ

0
114

ਨਵੀਂ ਦਿੱਲੀ : ਬੀ ਐੱਸ ਐੱਫ ਦੇ ਏਅਰ ਵਿੰਗ ਨੂੰ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਸਿਖਲਾਈ ਦਾ ਅਮਲ ਮੁਕੰਮਲ ਕਰਨ ਮਗਰੋਂ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਮਿਲ ਗਈ ਹੈ। ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਹਾਲ ਹੀ ਵਿਚ ਇੰਸਪੈਕਟਰ ਭਾਵਨਾ ਚੌਧਰੀ ਨੂੰ ਚਾਰ ਪੁਰਸ਼ ਸੁਬਾਰਡੀਨੇਟ ਅਧਿਕਾਰੀਆਂ ਨਾਲ ਉਨ੍ਹਾਂ ਦੇ ਫਲਾਈਂਗ ਬੈਜ ਦਿੱਤੇ ਹਨ। ਬੀ ਐੱਸ ਐੱਫ ਕੋਲ ਸਾਲ 1969 ਤੋਂ ਕੇੇਂਦਰੀ ਗ੍ਰਹਿ ਮੰਤਰਾਲੇ ਦੀ ਹਵਾਬਾਜ਼ੀ ਯੂਨਿਟ ਚਲਾਉਣ ਦਾ ਕੰਮ ਹੈ ਤੇ ਇਹ ਸਾਰੇ ਨੀਮ ਫੌਜੀ ਬਲਾਂ, ਐੱਨ ਐੱਸ ਜੀ ਤੇ ਐੱਨ ਡੀ ਆਰ ਐੱਫ ਵਰਗੇ ਵਿਸ਼ੇਸ਼ ਬਲਾਂ ਦੀਆਂ ਸਾਰੀਆਂ ਅਪਰੇਸ਼ਨਲ ਲੋੜਾਂ ਨੂੰ ਪੂਰਾ ਕਰਦੀ ਹੈ।