ਬੇਂਗਲੁਰੂ : ਗੂਗਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਹੱਬ ਲਈ ਡਾਟਾ ਸੈਂਟਰ ਸਮਰੱਥਾ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਦਾ ਨਿਵੇਸ਼ ਕਰੇਗਾ, ਜੋ ਕਿ ਦੇਸ਼ ਵਿੱਚ ਇਸ ਦੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਹੈ | ਕਲਾਊਡ ਦੇ ਸੀ ਈ ਓ ਥਾਮਸ ਕੁਰਿਅਨ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਇਹ ਅਮਰੀਕਾ ਤੋਂ ਬਾਹਰ ਦੁਨੀਆ ਵਿੱਚ ਕਿਤੇ ਵੀ ਸਭ ਤੋਂ ਵੱਡਾ ਏ ਆਈ ਹੱਬ ਹੈ, ਜਿਸ ਵਿੱਚ ਅਸੀਂ ਨਿਵੇਸ਼ ਕਰਨ ਜਾ ਰਹੇ ਹਾਂ | ਇਹ ਕਦਮ ਵੱਡੀਆਂ ਤਕਨੀਕੀ ਕੰਪਨੀਆਂ ਵਿਚਕਾਰ ਵਧਦੇ ਮੁਕਾਬਲੇ ਦੇ ਦੌਰਾਨ ਆਇਆ ਹੈ, ਜੋ ਏ ਆਈ ਸੇਵਾਵਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਡਾਟਾ ਸੈਂਟਰ ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਭਾਰੀ ਖਰਚ ਕਰ ਰਹੀਆਂ ਹਨ |



