ਦੋ ਭੈਣਾਂ ਦੀ ਦਰਦਨਾਕ ਮੌਤ

0
129

ਮਾਨਸਾ : ਕਸਬਾ ਝੁਨੀਰ ਵਿਖੇ ਸ਼ਨਿੱਚਰਵਾਰ ਸਵੇਰ ਸਮੇਂ ਐਕਟਿਵਾ ‘ਤੇ ਆਪਣੇ ਪਿਤਾ ਨਾਲ ਸਕੂਲ ਜਾਂਦੀਆਂ ਦੋ ਸਕੀਆਂ ਭੈਣਾਂ ਦੀ ਪੀ ਆਰ ਟੀ ਸੀ ਬੱਸ ਹੇਠਾਂ ਆ ਕੇ ਮੌਤ ਹੋ ਗਈ, ਜਦੋਂਕਿ ਪਿਓ ਅਤੇ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ | ਪੁਲਸ ਨੇ ਬੱਸ ਕਬਜ਼ੇ ‘ਚ ਲੈ ਕੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਵਾਸੀ ਉੱਭਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਬੱਸ ਲੁਧਿਆਣਾ ਤੋਂ ਸਿਰਸਾ ਜਾ ਰਹੀ ਸੀ | ਝੁਨੀਰ-ਲਾਲਿਆਂਵਾਲੀ ਢਾਣੀ ਬਸਤੀ ਦੀਆਂ ਦੋ ਭੈਣਾਂ ਸੋਨੂੰ ਕੌਰ (12) ਅਤੇ ਮੀਨਾ ਕੌਰ (7) ਪਿਤਾ ਸ਼ਿੰਦਰ ਸਿੰਘ ਨਾਲ ਝੁਨੀਰ ਦੇ ਸਰਕਾਰੀ ਸਕੂਲ ਆ ਰਹੀਆਂ ਸਨ | ਉਹ ਤੀਜੀ ਤੇ ਸੱਤਵੀਂ ‘ਚ ਪੜ੍ਹਦੀਆਂ ਸਨ |