ਵਾਸ਼ਿੰਗਟਨ : ਰਾਸ਼ਟਰਪਤੀ ਟਰੰਪ ਦੇ ਖਿਲਾਫ ਅਮਰੀਕਾ ਵਿੱਚ ਸਨਿੱਚਰਵਾਰ ਵੱਖ-ਵੱਖ ਸ਼ਹਿਰਾਂ ‘ਚ 2600 ਤੋਂ ਵੱਧ ਪ੍ਰੋਟੈੱਸਟ ਮਾਰਚ ਕੀਤੇ ਗਏ, ਜਿਨ੍ਹਾਂ ਵਿੱਚ ਕਰੀਬ 70 ਲੱਖ ਲੋਕ ਸ਼ਾਮਲ ਹੋਏ | ‘ਨੋ ਕਿੰਗਜ਼’ ਨਾਂਅ ਦੇ ਪ੍ਰੋਟੈੱਸਟ ਵਿੱਚ ਹਿੱਸਾ ਲੈਣ ਵਾਲਿਆਂ ਦਾ ਦੋਸ਼ ਹੈ ਕਿ ਟਰੰਪ ਦੇ ਸ਼ਾਸਨ ਵਿੱਚ ਦੇਸ਼ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧ ਰਿਹਾ ਹੈ |
ਇਸ ਤੋਂ ਪਹਿਲਾਂ ਜੂਨ ਵਿੱਚ ਵੀ ‘ਨੋ ਕਿੰਗਜ਼’ ਨਾਂਅ ਦੇ ਪ੍ਰੋਟੈੱਸਟ ਵਿੱਚ ਲਗਭਗ 2100 ਸ਼ਹਿਰਾਂ ‘ਚ ਮਾਰਚ ਕੀਤੇ ਗਏ ਸਨ | ਟਰੰਪ ਦੀ ਰਿਪਬਲੀਕਨ ਪਾਰਟੀ ਨੇ ਇਨ੍ਹਾਂ ਮਾਰਚਾਂ ਨੂੰ ਅਮਰੀਕਾ ਨਾਲ ਨਫਰਤ ਕਰਨ ਵਾਲਿਆਂ ਦਾ ਪ੍ਰਦਰਸ਼ਨ ਦੱਸਿਆ ਹੈ |
ਇਸੇ ਦੌਰਾਨ ਟਰੰਪ ਨੇ ਕਿਹਾ ਕਿ ਉਹ ਉਸ ਨੂੰ ਰਾਜਾ ਕਹਿ ਰਹੇ ਹਨ, ਪਰ ਉਹ ਰਾਜਾ ਨਹੀਂ | ਇਸ ਤੋਂ ਬਾਅਦ ਟਰੰਪ ਦੀ ਸੋਸ਼ਲ ਮੀਡੀਆ ਟੀਮ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਟਰੰਪ ਨੂੰ ਰਾਜੇ ਵਜੋਂ ਦਿਖਾਇਆ ਗਿਆ |



