ਐੱਚ-ਏ ਬੀ ਵੀਜ਼ਾ ਬਾਰੇ ਅਮਰੀਕਾ ਦਾ ਸਪੱਸ਼ਟੀਕਰਨ

0
115

ਵਾਸ਼ਿੰਗਟਨ : ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ ਐੱਚ-ਏ ਬੀ ਵੀਜ਼ਾ ਪਟੀਸ਼ਨਾਂ ‘ਤੇ ਲਗਾਈ ਗਈ 100,000 ਅਮਰੀਕੀ ਡਾਲਰ ਦੀ ਫੀਸ ‘ਸਥਿਤੀ ਵਿੱਚ ਬਦਲਾਅ’ ਜਾਂ ‘ਠਹਿਰ ਵਿਚ ਵਾਧੇ’ ਦੀ ਮੰਗ ਕਰਨ ਵਾਲੇ ਬਿਨੈਕਾਰਾਂ ‘ਤੇ ਲਾਗੂ ਨਹੀਂ ਹੋਵੇਗੀ | ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿਚ ‘ਕੁਝ ਗੈਰ-ਪਰਵਾਸੀ ਕਾਮਿਆਂ ਦੇ ਦਾਖਲੇ ‘ਤੇ ਪਾਬੰਦੀ’ ਦੀਆਂ ਛੋਟਾਂ ਨੂੰ ਸਪੱਸ਼ਟ ਕੀਤਾ ਗਿਆ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸਤੰਬਰ ਨੂੰ ਇਕ ਬਿਆਨ ਵਿਚ ਨਵੇਂ ਐੱਚ-ਏ ਬੀ ਵੀਜ਼ਾ ਦੀ ਫੀਸ ਇੱਕ ਲੱਖ ਅਮਰੀਕੀ ਡਾਲਰ ਤੱਕ ਵਧਾਉਣ ਦਾ ਐਲਾਨ ਕੀਤਾ ਸੀ |U
ਕੰਬਾਈਨ ਹੇਠਾਂ ਆਉਣ ਨਾਲ ਪਿਓ-ਧੀ ਦੀ ਮੌਤ
ਸ੍ਰੀ ਹਰਗੋਬਿੰਦਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (ਬਟਾਲਾ) ਨੇੜੇ ਦੁਪਹਿਰ ਸਮੇਂ ਕੰਬਾਈਨ ਅਤੇ ਮੋਟਰਸਾਈਕਲ ਦਰਮਿਆਨ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਮੋਟਰਸਾਈਕਲ ਸਵਾਰ ਚਰਨਜੀਤ ਸਿੰਘ ਅਤੇ ਉਸ ਦੀ ਲੜਕੀ ਤਰਨਪ੍ਰੀਤ ਕੌਰ ਦੀ ਕੰਬਾਈਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਅਤੇ ਇਸੇ ਦੌਰਾਨ ਲੜਕੀ ਵੱਲੋਂ ਚੁੱਕਿਆ ਕੁੱਤਾ ਵੀ ਦਮ ਤੋੜ ਗਿਆ | ਕੰਬਾਈਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ |