ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ੍ਹਰ ਨਹੀਂ ਰਹੇ

0
113

ਮੁੰਬਈ : ਬਜ਼ੁਰਗ ਅਦਾਕਾਰ ਤੇ ਕਾਮੇਡੀਅਨ ਗੋਵਰਧਨ ਅਸਰਾਨੀ ਦਾ ਸੋਮਵਾਰ ਨੂੰ ਹਸਪਤਾਲ ਵਿਚ ਦੇਹਾਂਤ ਹੋ ਗਿਆ | ਉਹ 84 ਸਾਲ ਦੇ ਸਨ | ਅਸਰਾਨੀ ਵੱਲੋਂ ਫ਼ਿਲਮ ‘ਸ਼ੋਅਲੇ’ ਵਿਚ ਨਿਭਾਇਆ ‘ਜੇਲ੍ਹਰ’ ਦਾ ਕਿਰਦਾਰ ਤੇ ਡਾਇਲਾਗ ‘ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ੍ਹਰ ਹੈਂ’ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਚੇਤਿਆਂ ਵਿਚ ਹੈ | ਅਸਰਾਨੀ ਨੇ ਬਾਲੀਵੁੱਡ ਵਿਚ ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ | ਅਦਾਕਾਰ ਦਾ ਪੂਰਾ ਨਾਂਅ ਗੋਵਰਧਨ ਅਸਰਾਨੀ ਸੀ, ਪਰ ਉਹ ਫਿਲਮ ਇੰਡਸਟਰੀ ਵਿਚ ਅਸਰਾਨੀ ਦੇ ਨਾਂਅ ਨਾਲ ਹੀ ਮਕਬੂਲ ਸੀ | ਅਸਰਾਨੀ ਨੂੰ ਚਾਰ ਦਿਨ ਪਹਿਲਾਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ | ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ |