ਪੁਤਲੇ ਬਣਾਉਣ ਵਾਲੇ ਦੇ ਘਰ ਧਮਾਕਾ, 12 ਜ਼ਖ਼ਮੀ, 4 ਗੰਭੀਰ

0
88

ਲੁਧਿਆਣਾ : ਸਥਾਨਕ ਚੀਮਾ ਚੌਕ ਇੰਦਰਾ ਕਾਲੋਨੀ ਵਿਖੇ ਦੁਪਹਿਰ ਲੱਗਭੱਗ 3 ਵਜੇ ਹੋਏ ਇੱਕ ਵੱਡੇ ਧਮਾਕੇ ਵਿੱਚ ਕਰੀਬ 12 ਵਿਅਕਤੀ ਝੁਲਸ ਗਏ ਹਨ | ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 4 ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਰ ਇੱਕ ਅਜਿਹੇ ਵਿਅਕਤੀ ਦਾ ਹੈ, ਜੋ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਅਤੇ ਹੋਰ ਪੁਤਲੇ ਬਣਾਉਣ ਦਾ ਕੰਮ ਕਰਦਾ ਹੈ | ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮਕਾਨ ਮਾਲਕ ਉਸਮਾਨ ਖਾਨ ਨੇ ਆਪਣੇ ਘਰ ਵਿੱਚ ਪੋਟਾਸ਼ ਰੱਖਿਆ ਹੋਇਆ ਸੀ, ਜਿਸ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ |