ਰਾਇਪੁਰ : ਬੀਤੇ ਦਿਨ ਛੱਤੀਸਗੜ੍ਹ ਦੇ ਜਸ਼ਪੁਰ ਵਿੱਚ ਕਿਸਾਨ ਪਿਤਾ ਦੇ ਬੇਟੀ ਨਾਲ ਸਨੇਹ ਦਾ ਨਜ਼ਾਰਾ ਦੇਖਣ ਨੂੰ ਮਿਲਿਆ | ਕੇਸਰਾ ਪਿੰਡ ਦੇ ਬਜਰੰਗ ਰਾਮ ਭਗਤ ਨੇ ਬੇਟੀ ਚੰਪਾ ਨਾਲ ਸ਼ੋਅਰੂਮ ਪੁੱਜ ਕੇ ਪੁੱਛਿਆ, ”ਅਸੀਂ ਸਕੂਟੀ ਲੈਣੀ ਹੈ ਤੇ ਸਾਡੇ ਕੋਲ ਸਿੱਕੇ ਹਨ | ਕੀ ਸਕੂਟੀ ਮਿਲ ਜਾਊ |” ਸਟਾਫ ਹੈਰਾਨ ਹੋਇਆ ਤੇ ਮਾਲਕ ਨੂੰ ਦੱਸਿਆ ਕਿ ਕਿਸਾਨ ਸਿੱਕਿਆਂ ਦੀ ਬੋਰੀ ਭਰ ਕੇ ਸਕੂਟੀ ਲੈਣ ਆਇਆ ਹੈ | ਮਾਲਕ ਨੇ ਕਿਸਾਨ ਦੇ ਬੇਟੀ ਪ੍ਰਤੀ ਸਨੇਹ ਨੂੰ ਦੇਖਦਿਆਂ ਕਿਹਾ ਕਿ ਸਿੱਕੇ ਚੱਲਣਗੇ ਤੇ ਸਟਾਫ ਨੂੰ ਸਿੱਕੇ ਗਿਣਨ ‘ਤੇ ਲਾ ਦਿੱਤਾ | ਬੋਰੀ ਵਿੱਚੋਂ 10 ਤੇ 20 ਦੇ 40 ਹਜ਼ਾਰ ਰੁਪਏ ਦੇ ਸਿੱਕੇ ਨਿਕਲੇ, ਜਿਨ੍ਹਾਂ ਨੂੰ ਗਿਣਨ ਲਈ ਤਿੰਨ ਘੰਟੇ ਲੱਗੇ | ਬਾਕੀ ਪੈਸੇ ਉਸਨੇ ਨੋਟਾਂ ਵਿੱਚ ਦਿੱਤੇ | ਕਿਸਾਨ ਖੇਤੀਬਾੜੀ ਤੋਂ ਇਲਾਵਾ ਅੰਡਿਆਂ ਤੇ ਛੋਲਿਆਂ ਦੀ ਦੁਕਾਨ ਕਰਦਾ ਹੈ ਤੇ 98700 ਰੁਪਏ ਦੀ ਸਕੂਟੀ ਲਈ ਉਸਨੇ 6-7 ਮਹੀਨੇ 10 ਤੇ 20 ਰੁਪਏ ਦੇ ਸਿੱਕੇ ਜੋੜੇ | ਉਸਨੇ ਸਕੂਟੀ ਕੈਸ਼ ਵਿੱਚ ਖਰੀਦੀ, ਲੋਨ ਨਹੀਂ ਕਰਵਾਇਆ | ਦੀਵਾਲੀ ਮੌਕੇ ਲੱਕੀ ਡਰਾਅ ਤਹਿਤ ਉਸਦਾ ਇੱਕ ਮਿਕਸਰ ਗਰਾਈਾਡਰ ਵੀ ਨਿਕਲਿਆ | ਬੇਟੀ ਚੰਪਾ ਬੀ ਕਾਮ ਦੀ ਪੜ੍ਹਾਈ ਕਰ ਰਹੀ ਹੈ |





