ਜਾਂਚ-ਪੜਤਾਲ ਮਗਰੋਂ ਨਿਵੇਸ਼ ਕੀਤਾ : ਐੱਲ ਆਈ ਸੀ

0
86

ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ਨੀਵਾਰ ਕਿਹਾ ਕਿ ਉਸ ਨੇ ਆਜ਼ਾਦਾਨਾ ਤੌਰ ‘ਤੇ ਅਤੇ ਤਫ਼ਸੀਲ ਵਿੱਚ ਜਾਂਚ-ਪੜਤਾਲ ਕਰਨ ਮਗਰੋਂ ਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ | ਕੰਪਨੀ ਨੇ ਕਿਹਾ ਕਿ ਅਜਿਹਾ ਇਹ ਨਿਰਦੇਸ਼ਕ ਮੰਡਲ ਦੁਆਰਾ ਪ੍ਰਵਾਨਤ ਨੀਤੀਆਂ ਮੁਤਾਬਕ ਕੀਤਾ ਗਿਆ ਹੈ | ਬੀਮਾ ਕੰਪਨੀ ਨੇ ਇਹ ਬਿਆਨ ਅਮਰੀਕੀ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਦੇ ਜਵਾਬ ਵਿੱਚ ਦਿੱਤਾ ਹੈ | ਰਿਪੋਰਟ ‘ਚ ਦੋਸ਼ ਲਾਇਆ ਗਿਆ ਸੀ ਐੱਲ ਆਈ ਸੀ ਨੂੰ ਸਰਕਾਰੀ ਅਧਿਕਾਰੀਆਂ ਨੇ ਇਸ ਸਾਲ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਲਈ ਪ੍ਰਭਾਵਤ ਕੀਤਾ ਸੀ, ਜਦ ਕਿ ਉਸ ਸਮੇਂ ਅਡਾਨੀ ਗਰੁੱਪ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ ਅਮਰੀਕਾ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ |