ਦਸੰਬਰ ‘ਚ ਸ਼ੁਰੂ ਹੋਵੇਗੀ ਸੀਤ ਲਹਿਰ

0
111

ਚੰਡੀਗੜ੍ਹ : ਪੰਜਾਬ ਵਿਚ ਤਾਪਮਾਨ ਇਸ ਵੇਲੇ ਆਮ ਦੇ ਨੇੜੇ ਹੈ | ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਵਿਚ ਸੀਤ ਲਹਿਰ ਸ਼ੁਰੂ ਹੋਵੇਗੀ ਅਤੇ ਜਨਵਰੀ ਅਤੇ ਫਰਵਰੀ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਅੰਮਿ੍ਤਸਰ, ਲੁਧਿਆਣਾ ਅਤੇ ਜਲੰਧਰ ਵਿਚ ਰਾਤਾਂ ਹਿਮਾਚਲ ਨਾਲੋਂ ਠੰਢੀਆਂ ਹੋਣਗੀਆਂ | ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਹਵਾ ਦੀ ਦਿਸ਼ਾ ਫਿਰ ਬਦਲ ਗਈ ਹੈ | ਪਹਾੜਾਂ ਤੋਂ ਹੁਣ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਹੈ | ਆਉਣ ਵਾਲੇ ਦਿਨਾਂ ਵਿਚ ਰਾਤ ਦਾ ਤਾਪਮਾਨ ਲੱਗਭੱਗ 2 ਡਿਗਰੀ ਘਟਣ ਦੀ ਉਮੀਦ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਸੁਧਾਰ ਹੋਇਆ ਹੈ, ਜਦੋਂ ਕਿ ਦੀਵਾਲੀ ਤੋਂ ਬਾਅਦ ਅÏਸਤ ਹਵਾ ਗੁਣਵੱਤਾ ਸੂਚਕਾਂਕ ਤਿੰਨ ਦਿਨ ਪਹਿਲਾਂ 226 ਤੱਕ ਪਹੁੰਚ ਗਿਆ ਸੀ, ਹੁਣ ਇਹ 161 ਤੱਕ ਡਿੱਗ ਗਿਆ ਹੈ | ਇਸ ਦਾ ਮਤਲਬ ਹੈ ਕਿ ਸਿਰਫ਼ ਤਿੰਨ ਦਿਨਾਂ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਲੱਗਭੱਗ 65 ਅੰਕ ਦੀ ਕਮੀ ਆਈ ਹੈ |
ਰੂਪਨਗਰ ਰਾਜ ਦਾ ਇਕੋ ਇਕ ਜ਼ਿਲ੍ਹਾ ਹੈ, ਜਿੱਥੇ ਹਵਾ ਦੀ ਗੁਣਵੱਤਾ ਇਸ ਵੇਲੇ 230 ਤੱਕ ਪਹੁੰਚ ਗਈ ਹੈ | ਮੰਡੀ ਗੋਬਿੰਦਗੜ੍ਹ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਤੇ ਹਵਾ ਦੀ ਗੁਣਵੱਤਾ ਹੁਣ 200 ‘ਤੇ ਪੁੱਜ ਗਈ ਹੈ |