ਲੰਡਨ : ਬਰਤਾਨਵੀ ਪੁਲਸ ਨੇ ਉੱਤਰੀ ਇੰਗਲੈਂਡ ਵਿਚ 20 ਸਾਲਾ ਪੰਜਾਬੀ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ-ਜ਼ਨਾਹ ਕਰਨ ਵਾਲੇ 32 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਵੈਸਟ ਮਿਡਲੈਂਡਜ਼ ਪੁਲਸ ਮੁਤਾਬਕ ਉਸ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿੱਚ ਸੜਕ ’ਤੇ ਇਕ ਮਹਿਲਾ ਦੇ ਸੰਕਟ ’ਚ ਹੋਣ ਬਾਰੇ ਜਾਣਕਾਰੀ ਮਿਲੀ ਸੀ।
ਪੁਲਸ ਨੇ ਮਸ਼ਕੂਕ ਦੀ ਸੀ ਸੀ ਟੀ ਵੀ ਫੁਟੇਜ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਨੂੰ ‘ਨਸਲੀ ਅਪਰਾਧ’ ਮੰਨਿਆ ਜਾ ਰਿਹਾ ਹੈ।



