ਰਾਹੁਲ ਮੱਠ ਦੇ ਸਾਧੂਆਂ ਨੂੰ ਮਿਲ ਕੇ ਯਾਤਰਾ ’ਤੇ ਨਿਕਲੇ

0
294

ਤਿਰੁਅਨੰਤਪੁਰਮ : ਰਾਹੁਲ ਗਾਂਧੀ ਨੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤਹਿਤ ਬੁੱਧਵਾਰ ਕੇਰਲਾ ਦੌਰੇ ਦੇ ਚੌਥੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤਿਰੁਅਨੰਤਪੁਰਮ ਦੇ ਪ੍ਰਸਿੱਧ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਿਵਗਿਰੀ ਮੱਠ ਦਾ ਦੌਰਾ ਕੀਤਾ। ਮੱਠ ’ਚ ਰਾਹੁਲ ਗਾਂਧੀ ਨੇ ਸਾਧੂਆਂ ਨਾਲ ਮੁਲਾਕਾਤ ਕੀਤੀ ਤੇ ਸੰਤ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਯਾਤਰਾ ਸਵੇਰੇ ਸਾਢੇ ਸੱਤ ਵਜੇ ਨਵੈਕੁਲਮ ਜੰਕਸ਼ਨ ਤੋਂ ਸ਼ੁਰੂ ਹੋਈ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਰਾਹੁਲ ਨੇ ਮੰਗਲਵਾਰ ਨੂੰ ਯਾਤਰਾ ਦੀ ਸਮਾਪਤੀ ’ਤੇ ਦੋਸ਼ ਲਾਇਆ ਸੀ ਕਿ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਅਖਵਾਉਣ ਵਾਲੀ ਭਾਜਪਾ ਮੁਲਕ ਵਿੱਚ ‘ਅਸ਼ਾਂਤੀ’ ਫੈਲਾ ਰਹੀ ਹੈ, ਜਦੋਂ ਕਿ ਹਿੰਦੂਤਵ ’ਚ ਸਭ ਤੋਂ ਪਹਿਲਾਂ ‘ਓਮ ਸ਼ਾਂਤੀ’ ਸ਼ਬਦ ਸਿਖਾਇਆ ਜਾਂਦਾ ਹੈ।

LEAVE A REPLY

Please enter your comment!
Please enter your name here