ਰੀਲ੍ਹ ਬਣਾਉਣ ਦੇ ਚੱਕਰ ’ਚ ਯਮੁਨਾ ’ਚ ਡਿੱਗਾ ਭਾਜਪਾ ਵਿਧਾਇਕ

0
86

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਛੱਠ ਤਿਉਹਾਰ ਦੌਰਾਨ, ਇੱਕ ਭਾਜਪਾ ਵਿਧਾਇਕ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਵਿਧਾਇਕ ਰਵੀ ਨੇਗੀ ਯਮੁਨਾ ਨਦੀ ਦੇ ਕੰਢੇ ’ਤੇ ਰੀਲ੍ਹ ਬਣਾ ਰਹੇ ਸਨ, ਜਦੋਂ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਸਿੱਧਾ ਨਦੀ ਵਿੱਚ ਡਿੱਗ ਗਿਆ। ਉਨ੍ਹਾਂ ਦੇ ਨਾਲ ਆਏ ਵਿਅਕਤੀ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਝ ਸਕਿੰਟਾਂ ਵਿੱਚ ਹੀ ਨਦੀ ਵਿੱਚ ਡਿੱਗ ਗਿਆ। ਇਸ ਵੀਡੀਓ ਨੂੰ ਐਕਸ ’ਤੇ ਪੋਸਟ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ ਕਿ ਇਹ ਭਾਜਪਾ ਵਿਧਾਇਕ ਰਵੀ ਨੇਗੀ ਹੈ, ਜਿਸ ਨੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾ ਲਿਖਿਆ ਕਿ ਬਿਆਨਬਾਜ਼ੀ ਹੁਣ ਉਨ੍ਹਾਂ ਦਾ ਪੇਸ਼ਾ ਬਣ ਗਿਆ ਹੈ। ਸ਼ਾਇਦ ਝੂਠ ਅਤੇ ਦਿਖਾਵੇ ਦੀ ਇਸ ਰਾਜਨੀਤੀ ਤੋਂ ਤੰਗ ਆ ਕੇ ਯਮੁਨਾ ਮਈਆ ਨੇ ਖੁਦ ਉਸ ਨੂੰ ਆਪਣੇ ਕੋਲ ਬੁਲਾਇਆ ਸੀ।