‘ਮੁਸਲਮ ਕੁੜੀਆਂ ਚੁੱਕ ਕੇ ਵਿਆਹ ਕਰਾਓ, ਪੈਸੇ ਮੈਂ ਲਾਵਾਂਗਾ’

0
100

ਲਖਨਊ : ਭਾਜਪਾ ਦੇ ਸਾਬਕਾ ਵਿਧਾਇਕ ਤੇ ਹਿੰਦੂ ਯੁਵਾ ਵਾਹਿਨੀ ਦੇ ਸੂਬਾ ਇੰਚਾਰਜ ਨੇ ਇਹ ਕਹਿ ਕੇ ਭਾਜਪਾ ਦਾ ਜਲੂਸ ਕਢਾ ਦਿੱਤਾ ਹੈ ਕਿ ਹਿੰਦੂ ਨੌਜਵਾਨ ਮੁਸਲਮ ਕੁੜੀਆਂ ਚੁੱਕ ਕੇ ਉਨ੍ਹਾਂ ਨਾਲ ਵਿਆਹ ਕਰਾਉਣ, ਉਹ ਉਨ੍ਹਾਂ ਨੂੰ ਵਿਆਹ ਦਾ ਖਰਚ ਵੀ ਦੇਵੇਗਾ ਅਤੇ ਨਾਲ ਹੀ ਨੌਕਰੀਆਂ ਤੇ ਸੁਰੱਖਿਆ ਵੀ ਦੇਵੇਗਾ। ਰਾਘਵੇਂਦਰ ਪ੍ਰਤਾਪ ਸਿੰਘ ਨੇ ਇਹ ਐਲਾਨ ਯੂ ਪੀ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਡੁਮਰੀਆਗੰਜ ਇਲਾਕੇ ਦੇ ਧਨਕਰਪੁਰ ’ਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਹਾਲਾਂਕਿ ਉਸਨੇ ਇਹ ਐਲਾਨ 16 ਅਕਤੂਬਰ ਨੂੰ ਕੀਤਾ ਸੀ, ਚਰਚਾ ਵਿੱਚ ਮੰਗਲਵਾਰ ਇੱਕ ਵੀਡੀਓ ਵਾਇਰਲ ਹੋਣ ’ਤੇ ਆਇਆ। ਵੀਡੀਓ ਵਿੱਚ ਉਹ ਕਹਿ ਰਿਹਾ ਹੈ, ‘‘ਮੈਂ ਕਹ ਰਹਾ ਹੂੰ ਦੋ ਕੇ ਬਦਲੇ ਕਮ ਸੇ ਕਮ ਦਸ ਮੁਸਲਮਾਨ ਲੜਕੀਆਂ ਉਠਾਓ, ਉਨਕੋ ਹਿੰਦੂ ਬਨਾਓ। ਸ਼ਾਦੀ ਹਮ ਕਰਾਏਂਗੇ ਔਰ ਨੌਕਰੀ ਕਾ ਇੰਤਜ਼ਾਮ ਭੀ ਕਰੇਂਗੇ।’’ ਉਸਨੇ ਕਿਹਾ ਕਿ ਦੋ ਪਿਛਲੇ ਇੱਕ ਮਹੀਨੇ ਵਿੱਚ ਦੋ ਹਿੰਦੂ ਕੁੜੀਆਂ ਨੇ ਡੁਮਰੀਆਗੰਜ ਵਿੱਚ ਇਸਲਾਮ ਧਰਮ ਅਪਨਾਇਆ ਹੈ। ‘‘ਅਸੀਂ ਇਸਦੀ ਆਗਿਆ ਨਹੀਂ ਦੇ ਸਕਦੇ…ਅਸੀਂ ਚਾਹੁੰਦੇ ਹਾਂ ਕਿ ਹਿੰਦੂ ਮੁੰਡੇ 10 ਮੁਸਲਮ ਕੁੜੀਆਂ        ਚੁੱਕਣ।’’
ਵੀਡੀਓ ਵਿੱਚ ਉਹ ਇਹ ਵੀ ਕਹਿੰਦੀ ਸੁਣਾਈ ਦੇ ਰਿਹਾ ਹੈ ਕਿ ਸੂਬੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਨਹੀਂ ਹੈ, ਜਿਹੜੀ ਮੁਸਲਮਾਨਾਂ ਦੀ ਖੁਸ਼ਨੂਦੀ ਕਰਦੀ ਸੀ। ਯੋਗੀ ਆਦਿਤਿਆਨਾਥ ਦੀ ਸਰਕਾਰ ਹੈ, ਇਸ ਕਰਕੇ ਡਰਨ ਦੀ ਲੋੜ ਨਹੀਂ।
ਉਸਨੇ ਆਪਣੇ ਬਿਆਨ ਨੂੰ ਦਰੁੱਸਤ ਠਹਿਰਾਉਦਿਆਂ ਕਿਹਾ ਕਿ ਫਿਰਕੂ ਇਕਸੁਰਤਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਇਕੱਲੇ ਹਿੰਦੂਆਂ ਦੀ ਨਹੀਂ। ਉਸਨੇ ਕਿਹਾ ਕਿ ਦੋ ਕੁੜੀਆਂ ਵੱਲੋਂ ਇਸਲਾਮ ਧਰਮ ਵਿੱਚ ਜਾਣ ਤੋਂ ਬਾਅਦ ਉਸਨੇ ਡੁਮਰੀਆਗੰਜ ਦਾ ਦੌਰਾ ਕੀਤਾ ਅਤੇ ਹਿੰਦੂਆਂ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਨਾਲ ਹੈ ਅਤੇ ਅਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਹਾਲਾਂਕਿ ਭਾਜਪਾ ਆਗੂਆਂ ਦਾ ਇਸ ’ਤੇ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਭਾਜਪਾ ਆਗੂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ, ‘‘ਧਰਮ ਦੇ ਨਾਂ ’ਤੇ ਨਫਰਤ ਫੈਲਾਉਣਾ, ਸਮਾਜ ਨੂੰ ਤੋੜਨਾ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਭੜਕਾਉਣਾ ਭਾਜਪਾ ਦੀ ਅਸਲ ਸਿਆਸਤ ਬਣ ਗਈ ਹੈ।’’