ਚਾਬਹਾਰ ਬੰਦਰਗਾਹ ਪ੍ਰਾਜੈਕਟ ਲਈ ਭਾਰਤ ਨੂੰ 6 ਮਹੀਨਿਆਂ ਲਈ ਪਾਬੰਦੀਆਂ ਤੋਂ ਛੋਟ

0
51

ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਵੀਰਵਾਰ ਕਿਹਾ ਕਿ ਅਮਰੀਕਾ ਨੇ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਤੇ ਅਮਰੀਕੀ ਪਾਬੰਦੀਆਂ ਤੋਂ ਭਾਰਤ ਨੂੰ ਛੇ ਮਹੀਨਿਆਂ ਦੀ ਛੋਟ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਵੀ ਕਿਹਾ ਕਿ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਭਾਰਤ ਦੀ ਗੱਲਬਾਤ ਜਾਰੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਭਾਰਤ ਰੂਸੀ ਤੇਲ ਕੰਪਨੀਆਂ ’ਤੇ ਹਾਲ ਹੀ ਵਿੱਚ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਿਹਾ ਹੈ। ਉਨ੍ਹਾ ਕਿਹਾ, ‘ਅਸੀਂ ਰੂਸੀ ਤੇਲ ਕੰਪਨੀਆਂ ’ਤੇ ਹਾਲ ਹੀ ਵਿੱਚ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਾਂ। ਸਾਡੇ ਫੈਸਲੇ ਕੁਦਰਤੀ ਤੌਰ ’ਤੇ ਵਿਸ਼ਵ ਬਾਜ਼ਾਰ ਦੇ ਬਦਲਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹਨ।’ ਜੈਸਵਾਲ ਨੇ ਅੱਗੇ ਕਿਹਾ, ‘ਊਰਜਾ ਸਰੋਤ ਦੇ ਵੱਡੇ ਸਵਾਲ ’ਤੇ ਸਾਡਾ ਰੁਖ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਇਸ ਯਤਨ ਵਿੱਚ ਅਸੀਂ ਆਪਣੇ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਸਰੋਤਾਂ ਤੋਂ ਕਿਫਾਇਤੀ ਊਰਜਾ ਨੂੰ ਸੁਰੱਖਿਅਤ ਕਰਨ ਦੀ ਲੋੜ ਰਾਹੀਂ ਸੇਧਿਤ ਹਾਂ।’