ਭਾਰਤ ਨੇ ਲੀਡ ਲਈ

0
134

ਗੋਲਡ ਕੋਸਟ : ਚੌਥੇ ਟੀ 20 ਕੌਮਾਂਤਰੀ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਬਣਾਈਆਂ ਸਨ, ਪਰ ਆਸਟਰੇਲੀਆ ਦੀ ਟੀਮ 18.2 ਓਵਰਾਂ ਵਿੱਚ 119 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ ਲੀਡ ਲੈ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ ਸੀ।
ਦੂਜਾ ਆਸਟਰੇਲੀਆ ਤੇ ਤੀਜਾ ਭਾਰਤ ਨੇ ਜਿੱਤਿਆ ਸੀ।