ਜੇ ਐੱਨ ਯੂ ’ਚ ਲਾਲ ਸਲਾਮ

0
40

ਖੱਬੇ ਪੱਖੀਆਂ ਦੀ ਹੂੰਝਾ-ਫੇਰ ਜਿੱਤ
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇ ਐੱਨ ਯੂ ਐੱਸ ਯੂ) ਦੀਆਂ ਚੋਣਾਂ ਵਿੱਚ ‘ਲੈੱਫਟ ਯੂਨਿਟੀ’ ਨੇ ਹੂੰਝਾ-ਫੇਰ ਜਿੱਤ ਦਰਜ ਕੀਤੀ ਹੈ। ਸਾਰੇ 4 ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਸੰਯੁਕਤ ਸਕੱਤਰ ਲਈ ਪਈਆਂ ਵੋਟਾਂ ਵਿੱਚ ਖੱਬੇ-ਪੱਖੀ ਗਠਜੋੜ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀ ਏ ਬੀ ਵੀ ਪੀ ਉਮੀਦਵਾਰਾਂ ਨੂੰ ਸਪੱਸ਼ਟ ਫਰਕ ਨਾਲ ਹਰਾ ਕੇ ਜਿੱਤਾਂ ਦਰਜ ਕੀਤੀਆਂ।
ਖੱਬੇ-ਪੱਖੀ ਗੱਠਜੋੜ ਦੀ ਉੁਮੀਦਵਾਰ ਆਦਿੱਤੀ ਮਿਸ਼ਰਾ ਨੇ 1861 ਵੋਟਾਂ ਪ੍ਰਾਪਤ ਕਰਕੇ ਪ੍ਰਧਾਨ ਦੀ ਚੋਣ ਜਿੱਤੀ। ਉਸ ਦੇ ਵਿਰੋਧੀ ਏ ਬੀ ਵੀ ਪੀ ਉਮੀਦਵਾਰ ਵਿਕਾਸ ਪਟੇਲ ਨੂੰ 1447 ਵੋਟਾਂ ਮਿਲੀਆਂ। ਉਪ ਪ੍ਰਧਾਨ ਦੇ ਅਹੁਦੇ ਲਈ ਕੇ. ਗੋਪਿਕਾ ਵੱਡੇ ਫਰਕ ਨਾਲ ਜੇਤੂ ਰਹੀ। ਉਨ੍ਹਾ ਨੂੰ 2966 ਵੋਟਾਂ ਪਈਆਂ, ਜਦ ਕਿ ਵਿਰੋਧੀ ਤਾਨੀਆ ਕੁਮਾਰੀ ਨੂੰ 1730 ਵੋਟਾਂ ਮਿਲੀਆਂ। ਜਨਰਲ ਸਕੱਤਰ ਲਈ ਮੁਕਾਬਲਾ ਫਸਵਾਂ ਰਿਹਾ। ਸੁਨੀਲ ਯਾਦਵ ਨੇ 1915 ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦ ਕਿ ਵਿਰੋਧੀ ਰਾਜੇਸ਼ਵਰ ਕਾਂਤ ਦੂਬੇ ਨੂੰ 1841 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਦਾਨਿਸ਼ ਅਲੀ 1991 ਵੋਟਾਂ ਲੈ ਕੇ ਜੇਤੂ ਰਹੀ। ਉਨ੍ਹਾ ਅਨੁਜ ਦਾਮਰਾ ਨੂੰ ਹਰਾਇਆ, ਜਿਨ੍ਹਾ ਨੂੰ 1762 ਵੋਟਾਂ ਪਈਆਂ।