ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਵੱਡੇ ਧਮਾਕੇ ’ਚ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਜ਼ਖਮੀਆਂ ਨੂੰ ਐੱਲ ਐੱਨ ਜੇ ਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਧਮਾਕਾ ਲਾਲ ਕਿਲ੍ਹੇ ਦੇ ਗੇਟ ਨੰਬਰ 1 ਨੇੜੇ ਹੋਇਆ।ਇਹ ਖੇਤਰ ਚਾਂਦਨੀ ਚੌਕ ਲਈ ਪੈਦਲ ਜਾਣ ਵਾਲੇ ਯਾਤਰੀਆਂ ਦੇ ਰਾਹ ’ਤੇ ਸਥਿਤ ਹੈ।ਮੁੱਢਲੀ ਜਾਂਚ ਦੇ ਅਨੁਸਾਰ ਧਮਾਕਾ ਇੱਕ ਈਕੋ ਵੈਨ ’ਚ ਹੋਇਆ, ਜਿਸ ਨਾਲ ਨੇੜਲੇ ਤਿੰਨ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।ਇਸ ਤੋਂ ਬਾਅਦ ਦਿੱਲੀ ਵਿੱਚ ਹਾਈ ਅਲਰਟ ਕਰਦਿਆਂ ਸਾਇਰਨ ਵਜਾਇਆ ਗਿਆ ਤੇ ਪੁਲਸ ਤੇ ਕੇਂਦਰੀ ਜਾਂਚ ਏਜੰਸੀਆਂ ਘਟਨਾ ਸਥਾਨ ’ਤੇ ਪੁੱਜ ਗਈਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਕਈ ਜ਼ਖਮੀ ਹੋ ਗਏ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਵਿਚ ਅੱਠ ਵਿਅਕਤੀਆਂ ਦੇ ਮਰਨ ਦੀ ਜਾਣਕਾਰੀ ਹੈ।ਦਿੱਲੀ ਦੇ ਲਾਲ ਕਿਲੇ੍ਹ ਨੇੜੇ ਕਾਰ ਵਿਚ ਧਮਾਕੇ ਤੋਂ ਬਾਅਦ ਪੁਲਸ ਨੇ ਕੌਮੀ ਰਾਜਧਾਨੀ ਤੇ ਮੁੰਬਈ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਹੈ।ਪੁਲਸ ਨੇ ਦਿੱਲੀ ਨੂੰ ਹਰਿਆਣਾ ਅਤੇ ਉਤਰ ਪ੍ਰਦੇਸ਼ ਨਾਲ ਜੋੜਨ ਵਾਲੇ ਸਾਰੇ ਸਰਹੱਦੀ ਸਥਾਨਾਂ ’ਤੇ ਨਿਗਰਾਨੀ ਵਧਾ ਦਿੱਤੀ ਹੈ।ਰੇਲਵੇ ਸਟੇਸ਼ਨਾਂ ਅਤੇ ਮੈਟਰੋ ਅਹਾਤਿਆਂ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਸਮੇਤ ਸਾਰੀਆਂ ਜ਼ਿਲ੍ਹਾ ਇਕਾਈਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।





