ਬਹੁਤੇ ਐਗਜ਼ਿਟ ਪੋਲਾਂ ’ਚ ਫਿਰ ਐੱਨ ਡੀ ਏ

0
99

ਬਿਹਾਰ ਵਿੱਚ ਬਹੁਤੇ ਐਗਜ਼ਿਟ ਪੋਲ ਅਨੁਸਾਰ ਇਕ ਵਾਰ ਫਿਰ ਸੂਬੇ ਵਿੱਚ ਐੱਨ ਡੀ ਏ ਦੀ ਸਰਕਾਰ ਬਣ ਰਹੀ ਹੈ। ਪੀਪਲਜ਼ ਇਨਸਾਈਟ ਨੇ ਆਪਣੇ ਐਗਜ਼ਿਟ ਪੋਲ ਸਰਵੇ ਵਿੱਚ ਐੱਨ ਡੀ ਏ ਨੂੰ 133-148 ਸੀਟਾਂ, ਜਦ ਕਿ ਮਹਾਂਗਠਜੋੜ ਨੂੰ 75 ਤੋਂ 101 ਸੀਟਾਂ ਦਿੱਤੀਆਂ ਹਨ। ਮੈਟਰਿਜ਼ ਨੇ ਐੱਨ ਡੀ ਏ ਵੱਲੋਂ 147 ਤੋਂ 167 ਸੀਟਾਂ, ਜਦ ਕਿ ਮਹਾਂਗਠਜੋੜ ਵੱਲੋਂ 70 ਤੋਂ 90 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਹੈ। 0 ਤੋਂ 2 ਸੀਟਾਂ ਜਨ ਸੂਰਾਜ ਪਾਰਟੀ ਤੇ 2 ਤੋਂ 8 ਸੀਟਾਂ ਹੋਰ ਪਾਰਟੀਆਂ ਨੂੰ ਦਿੱਤੀਆਂ ਹਨ। ਦੈਨਿਕ ਭਾਸਕਰ ਨੇ ਐਗਜ਼ਿਟ ਪੋਲ ਵਿੱਚ ਐੱਨ ਡੀ ਏ ਨੂੰ 145-160, ਮਹਾਂਗਠਜੋੜ ਨੂੰ 73-91, ਜਨ ਸੂਰਾਜ ਪਾਰਟੀ ਨੂੰ 0 ਤੇ ਹੋਰਨਾਂ ਪਾਰਟੀਆਂ ਨੂੰ 5-10 ਸੀਟਾਂ ਦਿੱਤੀਆਂ ਹਨ। ਪੀਪਲਜ਼ ਪਲਸ ਨੇ ਆਪਣੇ ਐਗਜ਼ਿਟ ਪੋਲ ਸਰਵੇ ਵਿੱਚ ਐੱਨ ਡੀ ਏ ਵੱਲੋਂ 133-159, ਮਹਾਂਗਠਜੋੜ ਵੱਲੋਂ 75-101 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਹੈ, ਜਦ ਕਿ ਜਨ ਸੂਰਾਜ ਪਾਰਟੀ ਨੂੰ 0-5 ਤੇ ਹੋਰਨਾਂ ਪਾਰਟੀਆਂ ਨੂੰ 2-8 ਸੀਟਾਂ ਦਿੱਤੀਆਂ ਹਨ। ਜੇ ਵੀ ਸੀ ਦੇ ਐਗਜ਼ਿਟ ਪੋਲ ਅਨੁਸਾਰ ਐੱਨ ਡੀ ਏ ਨੂੰ 135-150, ਮਹਾਂਗਠਜੋੜ ਨੂੰ 88-103, ਜਨ ਸੂਰਾਜ ਪਾਰਟੀ ਨੂੰ 0-1 ਤੇ ਬਾਕੀ ਪਾਰਟੀਆਂ ਨੂੰ 3-6 ਮਿਲਣਗੀਆਂ। ਪੀ ਮਾਰਗ ਐਗਜ਼ਿਟ ਪੋਲ ਅਨੁਸਾਰ ਐੱਨ ਡੀ ਏ ਵੱਲੋਂ 142 ਤੋਂ 162, ਮਹਾਂਗਠਜੋੜ ਵੱਲੋਂ 88 ਤੋਂ 103 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਹੈ, ਜਦ ਕਿ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਾਜ ਪਾਰਟੀ ਨੂੰ 1-4 ਤੇ ਹੋਰਨਾਂ ਪਾਰਟੀਆਂ ਨੂੰ 0-3 ਸੀਟਾਂ ਦਿੱਤੀਆਂ ਹਨ। ਚਾਣਕਿਆ ਸਟਰੈਟਜੀਜ਼ ਐਗਜ਼ਿਟ ਪੋਲ ਅਨੁਸਾਰ ਐੱਨ ਡੀ ਏ ਨੂੰ 130-138, ਮਹਾਂਗਠਜੋੜ ਨੂੰ 100-108 ਸੀਟਾਂ ਮਿਲਣਗੀਆਂ, ਜਦ ਕਿ ਬਾਕੀ ਪਾਰਟੀਆਂ 3 ਤੋਂ 5 ਸੀਟਾਂ ਉਪਰ ਜੇਤੂ ਰਹਿਣਗੀਆਂ।