ਬਿਹਾਰ : ਦੂਜੇ ਪੜਾਅ ’ਚ 68 ਫੀਸਦੀ ਵੋਟਿੰਗ

0
111

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਤਹਿਤ 122 ਹਲਕਿਆਂ ਲਈ ਸ਼ਾਂਤੀਪੂਰਵਕ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ। ਸ਼ਾਮ ਪੰਜ ਵਜੇ ਤੱਕ 67.14 ਫੀਸਦੀ ਵੋਟਾਂ ਪਈਆਂ। ਇਸ ਗੇੜ ਵਿੱਚ ਨਿਤੀਸ਼ ਕੁਮਾਰ ਸਰਕਾਰ ਦੇ ਅੱਧੀ ਦਰਜਨ ਮੰਤਰੀਆਂ ਸਮੇਤ 1302 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਤੱਕ 31.4 ਫੀਸਦੀ ਪੋਲਿੰਗ ਦਰਜ ਕੀਤੀ ਗਈ। 3.7 ਕਰੋੜ ਵੋਟਰਾਂ ਵਿੱਚੋਂ 47.62 ਫੀਸਦੀ ਵੋਟਰਾਂ ਨੇ ਦੁਪਹਿਰ 1 ਵਜੇ ਤੱਕ ਵੋਟ ਪਾਈ। ਇਸ ਤੋਂ ਬਾਅਦ ਦੁਪਹਿਰ ਤਿੰਨ ਵਜੇ ਤਕ 60.40 ਫੀਸਦੀ ਵੋਟਾਂ ਪਈਆਂ। ਦੂਜੇ ਗੇੜ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ ਵੋਟਾਂ ਪਈਆਂ, ਉਨ੍ਹਾਂ ’ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਮਧੂਬਨੀ, ਸੁਪੌਲ, ਅਰਰੀਆ ਤੇ ਕਿਸ਼ਨਗੰਜ ਸ਼ਾਮਲ ਹਨ। ਪੂਰੇ ਸੂਬੇ ’ਚ ਵੱਡੇ ਪੱਧਰ ’ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਹ ਗੇੜ ਸੱਤਾ ਤੇ ਵਿਰੋਧੀ ਧਿਰ ਦੋਵਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਕ ਪਾਸੇ ਮਹਾਂਗੱਠਜੋੜ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ, ਦੂਜੇ ਪਾਸੇ ਐੱਨ ਡੀ ਏ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਦੀ ਰਾਖੀ’ ਦਾ ਦੋਸ਼ ਲਾ ਰਿਹਾ ਹੈ।