ਬੰਗਲਾਦੇਸ਼ ਚੋਣਾਂ ਫਰਵਰੀ ’ਚ

0
74

ਢਾਕਾ : ਬੰਗਲਾਦੇਸ਼ ਦੇ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਨੇ ਵੀਰਵਾਰ ਐਲਾਨਿਆ ਕਿ ਦੇਸ਼ ’ਚ ਸੰਸਦੀ ਚੋਣਾਂ ਫਰਵਰੀ ਦੇ ਪਹਿਲੇ ਅੱਧ ਵਿੱਚ ਕਰਾਈਆਂ ਜਾਣਗੀਆਂ।
ਉਨ੍ਹਾ ਕਿਹਾ ਕਿ ਅੰਤਰਮ ਸਰਕਾਰ ਨੇ ਸੰਵਿਧਾਨ ਸੋਧਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ ਵੀ ਚੋਣਾਂ ਵਾਲੀ ਤਰੀਕ ਨੂੰ ਰਾਇਸ਼ੁਮਾਰੀ ਕਰਵਾਈ ਜਾਵੇਗੀ। ਯੂਨੁਸ ਨੇ ਪਹਿਲਾਂ ਅਪ੍ਰੈਲ ਵਿੱਚ ਚੋਣਾਂ ਕਰਾਉਣ ਦੀ ਗੱਲ ਕਹੀ ਸੀ, ਪਰ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਚੋਣਾਂ ਰਮਜ਼ਾਨ ਦੇ ਮਹੀਨੇ ਤੋਂ ਪਹਿਲਾਂ ਕਰਾਉਣ ਦੀ ਮੰਗ ਕੀਤੀ ਸੀ।