ਯੇਦੀਯੁਰੱਪਾ ਖਿਲਾਫ ਪੋਕਸੋ ਤਹਿਤ ਹੀ ਕੇਸ ਚੱਲੇਗਾ

0
93

ਬੇਂਗਲੁਰੂ : ਕਰਨਾਟਕ ਹਾਈ ਕੋਰਟ ਨੇ ਵੀਰਵਾਰ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਦੀ ਉਸ ਵਿਰੁੱਧ ਬੱਚਿਆਂ ਨੂੰ ਯੌਨ ਹਮਲਿਆਂ ਤੋਂ ਬਚਾਉਣ ਦੇ ਕਾਨੂੰਨ (ਪੋਕਸੋ) ਤਹਿਤ ਦਰਜ ਕੇਸ ਰੱਦ ਕਰਨ ਦੀ ਮੰਗ ਠੁਕਰਾ ਦਿੱਤੀ। ਜਸਟਿਸ ਐੱਮ ਆਈ ਅਰੁਣ ਨੇ ਟਰਾਇਲ ਕੋਰਟ ਵੱਲੋਂ ਯੇਦੀਯੁਰੱਪਾ ਨੂੰ ਇਸ ਕਾਨੂੰਨ ਤਹਿਤ 28 ਫਰਵਰੀ ਨੂੰ ਜਾਰੀ ਸੰਮਨ ਨੂੰ ਜਾਇਜ਼ ਠਹਿਰਾਇਆ। ਇੱਕ ਮਹਿਲਾ ਨੇ ਦੋਸ਼ ਲਾਇਆ ਹੈ ਕਿ ਯੇਦੀਯੁਰੱਪਾ ਨੇ ਉਸ ਦੀ 17 ਸਾਲਾ ਧੀ ’ਤੇ ਯੌਨ ਹਮਲਾ ਕੀਤਾ ਸੀ, ਜਦੋਂ ਉਹ ਫਰਵਰੀ 2024 ਵਿੱਚ ਉਸ ਦੇ ਘਰ ਉਸ ਨੂੰ ਮਿਲਣ ਗਈ ਸੀ।