ਸੈਨਾ ਮੁਖੀ ਦੀ ਪਾਕਿਸਤਾਨ ਨੂੰ ਸਖਤ ਚਿਤਾਵਨੀ

0
129

ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਪਾਕਿਸਤਾਨ ਨੂੰ ਇਕ ਸਖਤ ਸੁਨੇਹੇ ਵਿੱਚ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਅਤੇੇ ਉਨ੍ਹਾਂ ਦੇ ਸਰਪ੍ਰਸਤਾਂ/ਹਮਾਇਤੀਆਂ ਨਾਲ ਇਕੋ ਜਿਹਾ ਸਲੂਕ ਕਰਦਾ ਹੈ ਤੇ ਦਹਿਸ਼ਤਗਰਦੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇੱਕ ਸੰਵਾਦ ਸੈਸ਼ਨ ਦੌਰਾਨ ਉਨ੍ਹਾ ਇਹ ਗੱਲ ਵੀ ਮੰਨੀ ਕਿ ਭਾਰਤ ਤੇ ਚੀਨ ਦੀ ਲੀਡਰਸ਼ਿਪ ਵਿਚਾਲੇ ਗੱਲਬਾਤ ਤੋਂ ਬਾਅਦ ਪਿਛਲੇ ਇੱਕ ਸਾਲ ਵਿੱਚ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ ਹੈ।
ਸਰਹੱਦ ਪਾਰਲੀ ਦਹਿਸ਼ਤਗਰਦੀ ’ਤੇ ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਨਜਿੱਠਣ ਵਿੱਚ ‘ਨਵੀਂ ਆਮ ਨੀਤੀ’ ਦੀ ਪਾਲਣਾ ਕਰ ਰਿਹਾ ਹੈ ਅਤੇ ਜੇ ਗੁਆਂਢੀ ਮੁਲਕ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਦਹਿਸ਼ਤਗਰਦ ਸਮੂਹਾਂ ਦਾ ਸਮਰਥਨ ਕਰਨਾ ਜਾਰੀ ਰੱਖਦਾ ਹੈ ਤਾਂ ਇਹ ਪਾਕਿਸਤਾਨ ਲਈ ਇੱਕ ਚੁਣੌਤੀ ਹੋਵੇਗੀ। ਫੌਜ ਮੁਖੀ ਨੇ ਕਿਹਾ, ‘‘ਅਸੀਂ ਸਾਫ ਕਰ ਚੁੱਕੇ ਹਾਂ ਕਿ ਗੱਲਬਾਤ ਅਤੇ ਦਹਿਸ਼ਤਗਰਦੀ ਇਕੱਠੇ ਨਹੀਂ ਚੱਲ ਸਕਦੇ; ਖੂਨ ਅਤੇ ਪਾਣੀ ਇਕੱਠੇ ਨਹੀਂ ਚੱਲ ਸਕਦੇ।’’