ਭਾਰਤ ਦੀ ਬੈਲਜੀਅਮ ਹੱਥੋਂ ਹਾਰ

0
32

ਇਪੋਹ : ਭਾਰਤ ਮੰਗਲਵਾਰ ਇੱਥੇ ਮੀਂਹ ਨਾਲ ਪ੍ਰਭਾਵਤ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਵਿੱਚ ਬੈਲਜੀਅਮ ਹੱਥੋਂ 2 ਦੇ ਮੁਕਾਬਲੇ 3 ਗੋਲਾਂ ਨਾਲ ਹਾਰ ਗਿਆ। ਭਾਰਤ ਲਈ ਅਭਿਸ਼ੇਕ (33ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (57ਵੇਂ) ਨੇ ਗੋਲ ਕੀਤੇ, ਜਦੋਂ ਕਿ ਬੈਲਜੀਅਮ ਲਈ ਰੋਮਨ ਡੁਵੇਕੋਟ (17ਵੇਂ ਅਤੇ 46ਵੇਂ) ਅਤੇ ਨਿਕੋਲਸ ਡੀ ਕੇਰਪੇਲ (45ਵੇਂ) ਨੇ ਗੋਲ ਕੀਤੇ। ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਭਾਰਤ ਨੇ ਪਹਿਲੇ ਮੈਚ ਵਿੱਚ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ ਸੀ। ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।