ਕੋਲਕਾਤਾ : ਵਿਗਿਆਨੀਆਂ ਨੇ ਪੱਛਮੀ ਬੰਗਾਲ ਦੇ ਨਿਓਰਾ ਵੈਲੀ ਨੈਸ਼ਨਲ ਪਾਰਕ ਵਿੱਚ ਕਸਤੂਰੀ ਮਿਰਗ ਪਾਏ ਜਾਣ ਦੀਆਂ ਤਸਵੀਰਾਂ ਪੇਸ਼ ਕੀਤੀਆਂ ਹਨ। ਕਰੀਬ ਸੱਤ ਦਹਾਕਿਆਂ ਤੋਂ ਇਹ ਵਿਸ਼ਵਾਸ ਕੀਤਾ ਜਾ ਰਿਹਾ ਸੀ ਕਿ ਇਹ ਮਿਰਗ ਖਤਮ ਹੋ ਗਏ ਹਨ। ਕੈਂਬਿ੍ਰਜ ਯੂਨੀਵਰਸਿਟੀ ਪ੍ਰੈੱਸ ਇੰਡੀਆ ਜਰਨਲ ਵਿੱਚ ਪ੍ਰਕਾਸ਼ਤ ਅਧਿਐਨ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮਿਰਗ ਦੀਆਂ ਇਹ ਤਸਵੀਰਾਂ 17 ਦਸੰਬਰ 2024 ਵਿੱਚ ਲਈਆਂ ਗਈਆਂ ਸਨ। ਇਲਾਕੇ ਵਿੱਚ ਕਈ ਥਾਈਂ ਕੈਮਰੇ ਲਾ ਕੇ ਇਨ੍ਹਾਂ ਦਾ ਪਤਾ ਲਾਇਆ ਗਿਆ। ਖੋਜੀਆਂ ਦਾ ਕਹਿਣਾ ਹੈ ਕਿ ਤਸਵੀਰਾਂ ਇਸ ਕਰਕੇ ਬਹੁਤੀਆਂ ਸਾਫ ਨਹੀਂ ਆਈਆਂ, ਕਿਉਕਿ ਇਹ ਮਿਰਗ ਰਾਤ ਨੂੰ ਨਜ਼ਰ ਆਏ।





