ਸ਼ੇਖ ਹਸੀਨਾ ਨੂੰ ਭਿ੍ਰਸ਼ਟਾਚਾਰ ਕੇਸਾਂ ’ਚ 21 ਸਾਲ ਦੀ ਸਜ਼ਾ

0
29

ਢਾਕਾ : ਬੰਗਲਾਦੇਸ਼ੀ ਕੋਰਟ ਨੇ ਮੁਲਕ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਿ੍ਰਸ਼ਟਾਚਾਰ ਨਾਲ ਜੁੜੇ ਤਿੰਨ ਕੇਸਾਂ ਵਿਚ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਬੀ ਐੱਸ ਐੱਸ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਮਾਮਲੇ ਪੂਰਬਚੋਲ ਵਿੱਚ ਰਾਜੁਕ ਨਿਊ ਟਾਊਨ ਪ੍ਰੋਜੈਕਟ ਵਿੱਚ ਪਲਾਟ ਅਲਾਟ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਦਰਜ ਕੀਤੇ ਗਏ ਸਨ। ਜੱਜ ਨੇ ਦੋਸ਼ੀ ਦੀ ਗੈਰਹਾਜ਼ਰੀ ਵਿੱਚ ਫੈਸਲਾ ਸੁਣਾਇਆ । ਇਹ ਪੂਰਾ ਮੁਕੱਦਮਾ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਚਲਾਇਆ ਗਿਆ ਹੈ। ਹਸੀਨਾ ਨੂੰ ਹਰੇਕ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ, ‘‘ਇਹ ਪਲਾਟ ਸ਼ੇਖ ਹਸੀਨਾ ਨੂੰ ਬਿਨਾਂ ਕਿਸੇ ਅਰਜ਼ੀ ਦੇ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵੱਧ ਅਲਾਟ ਕੀਤਾ ਗਿਆ ਸੀ।’’