ਨਿਊ ਯਾਰਕ : ਐਲਨ ਮਸਕ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇੱਕ ਪੁੱਤਰ ਦਾ ਨਾਂਅ ‘ਸ਼ੇਖਰ’ ਹੈ। ਉਸ ਨੇ ਕਿਹਾ ਕਿ ਉਸ ਦੀ ਸਾਥਣ ਸ਼ਿਵੋਨ ਜਿਲਿਸ ਅੱਧੀ ਭਾਰਤੀ ਹੈ ਅਤੇ ਉਸ ਨੇ ਆਪਣੇ ਇੱਕ ਬੱਚੇ ਦਾ ਵਿਚਕਾਰਲਾ ਨਾਂਅ ਨੋਬਲ ਪੁਰਸਕਾਰ ਜੇਤੂ ਸੁਬਰਾਮਨੀਅਨ ਚੰਦਰਸ਼ੇਖਰ ਦੇ ਨਾਂਅ ’ਤੇ ਸ਼ੇਖਰ ਰੱਖਿਆ ਹੈ। ਜਿਲਿਸ ਤੇ ਮਸਕ ਦੇ ਚਾਰ ਬੱਚੇ ਹਨ।
ਜਿਲਿਸ ਮਸਕ ਦੀ ਇੱਕ ਕੰਪਨੀ ਨਿਊਰਾਲਿੰਕ ਵਿੱਚ ਅਪਰੇਸ਼ਨਲ ਤੇ ਸਪੈਸ਼ਲ ਪ੍ਰਾਜੈਕਟਸ ਵਿੱਚ ਨਿਰਦੇਸ਼ਕ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਜਿਲਿਸ ਭਾਰਤ ਵਿੱਚ ਰਹੀ ਹੈ, ਮਸਕ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੂੰ ਗੋਦ ਲੈ ਲਿਆ ਗਿਆ ਸੀ ਅਤੇ ਉਹ ਕੈਨੇਡਾ ਵਿੱਚ ਪਲੀ-ਵਧੀ ਹੈ।




