ਪ੍ਰਾਈਵੇਸੀ? ਕਾਹਦੀ ਪ੍ਰਾਈਵੇਸੀ?

0
18

ਸਰਕਾਰ ਨੇ ਭਾਵੇਂ ਸੰਚਾਰ ਸਾਥੀ ਐਪ ਨੂੰ ਲੈ ਕੇ ਯੂ-ਟਰਨ ਲਿਆ ਹੈ, ਪਰ ਇਸ ਦੇ ਖਤਰਿਆਂ ਬਾਰੇ ਦਿਲਚਸਪ ਮੀਮ ਨਜ਼ਰ ਆਏ ਹਨ। ਇੱਕ ਜਣੇ ਨੇ ਲਿਖਿਆ : ਮੋਬਾਇਲ ਫੋਨ ਵਿੱਚ ਸੰਚਾਰ ਸਾਥੀ ਐਪ ਲਾਜ਼ਮੀ ਇੰਸਟਾਲ ਕਰਨਾ ਹੀ ਕਾਫੀ ਨਹੀਂ, ਇਹ ਵੀ ਲਾਜ਼ਮੀ ਕੀਤਾ ਜਾਵੇ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਨਹੀਂ ਸੁਣੇਗਾ, ਉਸ ਖਿਲਾਫ ਆਟੋਮੈਟੀਕਲੀ ਐੱਫ ਆਈ ਆਰ ਹੋ ਜਾਵੇਗੀ। ‘ਜੈ ਨਰਿੰਦਰ ਮੋਦੀ’ ਦੀ ਰਿੰਗਟੋਨ ਵੀ ਲਾਜ਼ਮੀ ਕੀਤੀ ਜਾਵੇ। ਇੱਕ ਹੋਰ ਨੇ ਲਿਖਿਆ : ਜੇ ਅਸੀਂ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਸੁਣ ਸਕਦੇ ਹਾਂ ਤਾਂ ਉਹ ਸਾਡੀ ਮਨ ਕੀ ਬਾਤ ਕਿਉ ਨਹੀਂ ਸੁਣ ਸਕਦੇ? ਇੱਕ ਬੰਦੇ ਨੇ ਤਾਂ ਇਹ ਪੋਸਟ ਕਰਕੇ ਹੱਦ ਹੀ ਕਰ ਦਿੱਤੀ : ਪ੍ਰਾਈਵੇਸੀ? ਕਾਹਦੀ ਪ੍ਰਾਈਵੇਸੀ?