ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ‘ਚ ਚੀਤੇ ਛੱਡੇ ਜਾਣ ਤੋਂ ਬਾਅਦ ਦੋਸ਼ ਲਗਾਇਆ ਕਿ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ‘ਭਾਰਤ ਜੋੜੋ ਯਾਤਰਾ’ ਤੋਂ ਧਿਆਨ ਭਟਕਾਉਣ ਲਈ ਇਹ ਸਾਰਾ ਤਮਾਸ਼ਾ ਖੜਾ ਕੀਤਾ ਗਿਆ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ਪ੍ਰਧਾਨ ਮੰਤਰੀ ਸ਼ਾਸਨ ‘ਚ ਲਗਾਤਾਰਤਾ ਨੂੰ ਸ਼ਾਇਦ ਹੀ ਕਦੇ ਸਵੀਕਾਰ ਕਰਦੇ ਹਨ | ਚੀਤਾ ਪ੍ਰਾਜੈਕਟ ਲਈ 25 ਅਪ੍ਰੈਲ, 2010 ਨੂੰ ਕੇਪਟਾਊਨ ਦੀ ਮੇਰੀ ਯਾਤਰਾ ਦਾ ਜ਼ਿਕਰ ਤੱਕ ਨਾ ਹੋਣਾ ਇਸ ਦੀ ਤਾਜ਼ਾ ਉਦਹਾਰਨ ਹੈ | ਪ੍ਰਧਾਨ ਮੰਤਰੀ ਨੇ ਬੇਵਜ੍ਹਾ ਦਾ ਤਮਾਸ਼ਾ ਖੜ੍ਹਾ ਕੀਤਾ | ਇਹ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ‘ਭਾਰਤ ਜੋੜੋ ਯਾਤਰਾ’ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ |