27.8 C
Jalandhar
Saturday, May 11, 2024
spot_img

ਮੁੰਡੇ-ਕੁੜੀਆਂ ਦੇ ਇੱਕ-ਦੂਜੇ ਦੀ ਗੋਦ ‘ਚ ਬੈਠ ਕੇ ਪ੍ਰਦਰਸ਼ਨ ਤੋਂ ਬਾਅਦ ਬੱਸ ਸਟੈਂਡ ਦਾ ਹੋਇਆ ਕਾਇਆ-ਕਲਪ

ਤਿਰੂਵਨੰਤਪੁਰਮ : ਇੱਥੇ ਇੱਕ ਬੱਸ ਸਟੈਂਡ ‘ਤੇ ਯਾਤਰੀਆਂ ਦੇ ਇੰਤਜ਼ਾਰ ਲਈ ਬਣੀ ਬੈਂਚ ਦਾ ਪ੍ਰਸ਼ਾਸ਼ਨ ਨੇ ਕਾਇਆ-ਕਲਪ ਕਰ ਦਿੱਤਾ | ਅਸਲ ‘ਚ ਬੱਸ ਸਟੈਂਡ ਦਾ ਇਹ ਬੈਂਚ ਉਦੋਂ ਸੁਰਖੀਆਂ ‘ਚ ਆਇਆ ਸੀ, ਜਦ ਕੁਝ ਲੋਕਾਂ ਨੇ ਇਸ ਨੂੰ ਕੱਟ ਕੇ ਤਿੰਨ ਹਿੱਸਿਆਂ ‘ਚ ਵੰਡ ਦਿੱਤਾ, ਤਾਂ ਕਿ ਲੜਕੀ ਅਤੇ ਲੜਕਾ ਇੱਕ ਸਾਥ ਇਸ ਬੈਂਚ ‘ਤੇ ਬੈਠ ਸਕਣ | ਇਸ ਬੱਸ ਸਟੈਂਡ ਦੀ ਬੈਂਚ ‘ਤੇ ਵਿਦਿਆਰਥੀ ਅਤੇ ਵਿਦਿਆਰਥਣਾਂ ਅਕਸਰ ਬੈਠਿਆ ਕਰਦੇ ਸਨ | ਇਹੀ ਗੱਲ ਕੁਝ ਸਥਾਨਕ ਲੋਕਾਂ ਨੂੰ ਹਜ਼ਮ ਨਹੀਂ ਹੋਈ ਅਤੇ ਉਨ੍ਹਾਂ ਬੈਂਚ ਦੇ ਤਿੰਨ ਹਿੱਸੇ ਕਰ ਦਿੱਤੇ | ਲੋਕਾਂ ਦੇ ਇਸ ਰਵੱਈਏ ਖਿਲਾਫ਼ ਵਿਦਿਆਰਥੀਆਂ ਨੇ ਅਨੋਖੇ ਅੰਦਾਜ਼ ‘ਚ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਬੱਸ ਸਟੈਂਡ ‘ਤੇ ਤਿੰਨ ਹਿੱਸਿਆ ‘ਚ ਕੱਟੀ ਬੈਂਚ ‘ਤੇ ਬੈਠ ਕੇ ਇੱਕ ਤਸਵੀਰ ਕਰਵਾਈ, ਇਸ ਤਸਵੀਰ ‘ਚ ਕੁੜੀਆਂ ਮੁੰਡਿਆਂ ਦੀ ਗੋਦੀ ‘ਚ ਬੈਠੀਆਂ ਨਜ਼ਰ ਆਈਆਂ | ਇਹ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਸੀ, ਜਿਸ ‘ਚ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਜਾ ਸਕੇ ਕਿ ਕੇਰਲ ਵਰਗੇ ਮਾਡਰਨ ਸਟੇਟ ‘ਚ ਇਸ ਤਰ੍ਹਾਂ ਦਾ ਭੇਦਭਾਵ ਕਰਨਾ ਪੂਰੀ ਤਰ੍ਹਾਂ ਨਾਲ ਗਲਤ ਹੈ | ਵਿਦਿਆਰਥੀਆਂ ਵੱਲੋਂ ਇੱਕ-ਦੂਜੇ ਦੀ ਗੋਦ ‘ਚ ਬੈਠ ਕੇ ਕੀਤਾ ਗਿਆ ਇਹ ਪ੍ਰਦਰਸ਼ਨ ਕਾਫ਼ੀ ਸੁਰਖੀਆਂ ‘ਚ ਰਿਹਾ | ਹੁਣ ਪ੍ਰਸ਼ਾਸ਼ਨ ਨੇ ਇਸ ਟੁੱਟੇ ਬੈਂਚ ਦਾ ਫਿਰ ਤੋਂ ਨਿਰਮਾਣ ਕਰ ਦਿੱਤਾ ਹੈ, ਜਿਸ ‘ਤੇ ਸਾਰੇ ਇਕੱਠੇ ਬੈਠ ਸਕਦੇ ਹਨ | ਮੇਅਰ ਨੇ ਬਾਅਦ ‘ਚ ਇੱਕ ਪੋਸਟ ‘ਚ ਕਿਹਾ ਕਿ ਜਿਸ ਤਰ੍ਹਾਂ ਬੈਂਚ ਨੂੰ ਤਿੰਨ ਹਿੱਸਿਆ ‘ਚ ਵੰਡਿਆ ਗਿਆ, ਉਹ ਨਾ ਸਿਰਫ਼ ਇਤਰਾਜ਼ਯੋਗ ਸੀ, ਬਲਕਿ ਕੇਰਲ ਵਰਗੇ ਪ੍ਰਗਤੀਸ਼ੀਲ ਸਮਾਜ ਲਈ ਵੀ ਮੰਦਭਾਗਾ ਸੀ | ਉਨ੍ਹਾ ਕਿਹਾ ਕਿ ਸੂਬੇ ‘ਚ ਲੜਕੇ-ਲੜਕੀਆਂ ਦੇ ਨਾਲ ਬੈਠਣ ‘ਤੇ ਕੋਈ ਰੋਕ ਨਹੀਂ ਹੈ ਅਤੇ ਜੋ ਹਾਲੇ ਵੀ ਇਸ ਤਰ੍ਹਾਂ ਦੀ ਸੌੜੀ ਸੋਚ ‘ਚ ਯਕੀਨ ਰੱਖਦੇ ਹਨ, ਉਹ ਪ੍ਰਾਚੀਨ ਕਾਲ ‘ਚ ਜੀ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles