ਨਾਈਟ ਡਿਊਟੀ ਦੇ ਕੇ ਆ ਰਹੀ ਕੁੜੀ ਦੀ ਹਾਦਸੇ ’ਚ ਮੌਤ

0
21

ਰਈਆ : ਦਾਣਾ ਮੰਡੀ ਨੇੜੇ ਸੋਮਵਾਰ ਸਵੇਰੇ ਕਰੀਬ 9 ਵਜੇ ਐਕਟਿਵਾ ਟਰੱਕ ਵਿੱਚ ਵੱਜਣ ਕਾਰਨ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ।
ਪੁਲਸ ਚੌਂਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਟਰੱਕ ਜਲੰਧਰ ਸਾਈਡ ਤੋਂ ਆ ਕੇ ਪੁਲ ਥੱਲੇ ਖੜ੍ਹਾ ਸੀ। ਇਸ ਦੌਰਾਨ ਪਿੱਛਿਓਂ ਆ ਰਹੀ ਨਿੱਕਾ ਰਈਆ ਦੀ ਨਵਪ੍ਰੀਤ ਕੌਰ, ਜਿਸ ਨੇ ਨਿੱਕਾ ਰਈਆ ਨੂੰ ਮੁੜਨਾ ਸੀ, ਦੀ ਐਕਟਿਵਾ ਬੇਕਾਬੂ ਹੋ ਕੇ ਉਸ ਵਿੱਚ ਵੱਜ ਗਈ।
ਨਵਪ੍ਰੀਤ ਅਕਾਲ ਹਸਪਤਾਲ ਰਈਆ ਵਿੱਚ ਮੁਲਾਜ਼ਮ ਸੀ ਅਤੇ ਰਾਤ ਦੀ ਡਿਊਟੀ ਕਰਕੇ ਵਾਪਸ ਆ ਰਹੀ ਸੀ।