ਕਾਰ ਡਿਵਾਈਡਰ ਨਾਲ ਟਕਰਾਈ, 5 ਮੌਤਾਂ

0
18

ਜਗਰਾਓਂ (ਸੰਜੀਵ ਅਰੋੜਾ)-ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਐਤਵਾਰ ਦੇਰ ਰਾਤ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ 5 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਦੋ ਨਾਬਾਲਗ ਕੁੜੀਆਂ ਤੇ ਤਿੰਨ ਨੌਜਵਾਨ ਹਨ। ਨੌਜਵਾਨਾਂ ਦੀ ਪਛਾਣ ਜਗਰਾਓਂ ਦੇ ਕੋਠੇ ਖੰਜੂਰਾ ਦੇ ਸੱਤਪਾਲ ਸਿੰਘ ਤੇ ਵੀਰੂ ਅਤੇ ਮੁਹੱਲਾ ਅਜੀਤ ਨਗਰ ਦੇ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਹ ਸਾਰੇ ਜਗਰਾਓਂ ਤੋਂ ਅੰਮਿ੍ਰਤਸਰ ਵੱਲ ਜਾ ਰਹੇ ਸਨ। ਰਿਪੋਰਟਾਂ ਅਨੁਸਾਰ ਹੁੰਡਈ ਵਰਨਾ ਕਾਰ ਸਾਊਥ ਸਿਟੀ ਤੋਂ ਲਾਡੋਵਾਲ ਵੱਲ ਜਾਂਦਿਆਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ ਅਤੇ ਕਾਫੀ ਦੂਰੀ ਤੱਕ ਘਸੀਟਦੀ ਗਈ।