‘ਪ੍ਰਧਾਨ ਮੰਤਰੀ ਨੇ ਚੀਤਿਆਂ ਬਾਰੇ ਝੂਠ ਬੋਲਿਆ’

0
261

ਨਵੀਂ ਦਿੱਲੀ : ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਟਵਿੱਟਰ ‘ਤੇ ਇਕ ਪੱਤਰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾ 2009 ‘ਚ ‘ਪ੍ਰਾਜੈਕਟ ਚੀਤਾ’ ਦੀ ਸ਼ੁਰੂਆਤ ਕੀਤੀ ਅਤੇ ਭਾਰਤ ‘ਚ ਚੀਤਿਆਂ ਨੂੰ ਲਿਆਉਣ ਲਈ ਪਿਛਲੀਆਂ ਸਰਕਾਰਾਂ ਵੱਲੋਂ ਰਚਨਾਤਮਕ ਕੋਸ਼ਿਸ਼ਾਂ ਨਾ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ਨੂੰ ਉਨ੍ਹਾ ਝੂਠਾ ਕਰਾਰ ਦਿੱਤਾ | ਪ੍ਰਧਾਨ ਮੰਤਰੀ ਮੋਦੀ ਨੇ ਸਨਿੱਚਰਵਾਰ ਕਿਹਾ ਸੀ ਕਿ ਸੱਤ ਦਹਾਕੇ ਪਹਿਲਾਂ ਦੇਸ਼ ‘ਚੋਂ ਅਲੋਪ ਹੋਣ ਤੋਂ ਬਾਅਦ ਭਾਰਤ ‘ਚ ਚੀਤਿਆਂ ਨੂੰ ਮੁੜ ਲਿਆਉਣ ਲਈ ਕੋਈ ਰਚਨਾਤਮਕ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ |
ਰਮੇਸ਼ ਨੇ ਟਵੀਟ ਕੀਤਾ—ਇਹ ਉਹ ਪੱਤਰ ਹੈ, ਜਿਸ ਰਾਹੀਂ 2009 ਵਿਚ ‘ਪ੍ਰਾਜੈਕਟ ਚੀਤਾ’ ਸ਼ੁਰੂ ਕੀਤਾ ਗਿਆ ਸੀ | ਸਾਡੇ ਪ੍ਰਧਾਨ ਮੰਤਰੀ ਝੂਠੇ ਹਨ | ਮੈਂ ਕੱਲ੍ਹ ਇਹ ਪੱਤਰ ਜਾਰੀ ਨਹੀਂ ਕਰ ਸਕਿਆ, ਕਿਉਂਕਿ ਮੈਂ ‘ਭਾਰਤ ਛੋੜੋ ਯਾਤਰਾ’ ਵਿਚ ਵਿਅਸਤ ਸੀ | ਟਵੀਟ ਦੇ ਨਾਲ ਉਨ੍ਹਾ ਉਹ ਪੱਤਰ ਸਾਂਝਾ ਕੀਤਾ, ਜੋ ਉਨ੍ਹਾ ਨੇ ਤੱਤਕਾਲੀ ਵਾਤਾਵਰਨ ਤੇ ਜੰਗਲਾਤ ਮੰਤਰੀ ਵਜੋਂ 2009 ‘ਚ ਭਾਰਤੀ ਵਣ ਜੀਵ ਟਰੱਸਟ ਦੇ ਐੱਮ ਕੇ ਰਣਜੀਤ ਸਿੰਘ ਨੂੰ ਲਿਖਿਆ ਸੀ | ਪੱਤਰ ‘ਚ ਰਮੇਸ਼ ਨੇ ਰਣਜੀਤ ਸਿੰਘ ਨੂੰ ਚੀਤਿਆਂ ਦੇ ਪੁਨਰਵਾਸ ਲਈ ਇਕ ਕਾਰਜ ਯੋਜਨਾ ਤਿਆਰ ਕਰਨ ਅਤੇ ਉਸ ‘ਚ ਪੁਨਰਵਾਸ ਲਈ ਵੱਖ-ਵੱਖ ਸੰਭਾਵੀ ਥਾਵਾਂ ਦਾ ਵਿਸਤਿ੍ਤ ਵਿਸ਼ਲੇਸ਼ਣ ਸ਼ਾਮਲ ਕਰਨ ਨੂੰ ਕਿਹਾ ਸੀ |

LEAVE A REPLY

Please enter your comment!
Please enter your name here