ਪੀ ਐੱਫ ਆਈ ਦੇ 40 ਟਿਕਾਣਿਆਂ ‘ਤੇ ਛਾਪੇ

0
247

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਨੂੰ ਅੰਜ਼ਾਮ ਦੇਣ ਅਤੇ ਧਰਮ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਬੜ੍ਹਾਵਾ ਦੇਣ ਲਈ ਕਥਿਤ ਤੌਰ ‘ਤੇ ਸਿਖਲਾਈ ਕੈਂਪ ਲਗਾਉਣ ਨਾਲ ਸੰਬੰਧਤ ਇਕ ਮਾਮਲੇ ‘ਚ ਪਾਪੂਲਰ ਫਰੰਟ ਆਫ ਇੰਡੀਆ (ਪੀ ਐੱਫ ਆਈ) ਵਿਰੁੱਧ ਐਤਵਾਰ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ‘ਚ 40 ਥਾਵਾਂ ‘ਤੇ ਛਾਪੇ ਮਾਰੇ | ਤਿਲੰਗਾਨਾ ‘ਚ 38 ਥਾਵਾਂ ਅਤੇ ਆਂਧਰਾ ਪ੍ਰਦੇਸ਼ ਵਿਚ ਦੋ ਥਾਈਾ ਮਾਰੇ ਗਏ ਛਾਪਿਆਂ ਦੌਰਾਨ ਚਾਰ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ‘ਚ ਲਿਆ ਗਿਆ | ਇਸ ਦੌਰਾਨ ਡਿਜੀਟਲ ਉਪਕਰਨ, ਦਸਤਾਵੇਜ਼, ਦੋ ਖੰਜਰ ਅਤੇ 8.31 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਣੇ ਹੋਰ ਇਤਰਾਜ਼ਯੋਗ ਸਮਗਰੀ ਜ਼ਬਤ ਕੀਤੀ ਗਈ |

LEAVE A REPLY

Please enter your comment!
Please enter your name here