ਰੁਪੱਈਏ ਦੀ ਲਾਸਟਕ ਹੋਰ ਢਿੱਲੀ

0
13

ਮੁੰਬਈ : ਵੀਰਵਾਰ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ 89.95 ’ਤੇ ਖੁੱਲ੍ਹਿਆ, ਪਰ ਜਲਦੀ ਹੀ ਦਬਾਅ ਹੇਠ ਆ ਗਿਆ ਅਤੇ ਰਿਕਾਰਡ ਹੇਠਲੇ ਪੱਧਰ 90.48 ਨੂੰ ਛੂਹ ਗਿਆ, ਜੋ ਇਸ ਦੇ ਪਿਛਲੇ ਬੰਦ ਭਾਅ ਤੋਂ 54 ਪੈਸੇ ਦੀ ਗਿਰਾਵਟ ਸੀ। ਹਾਲਾਂਕਿ ਦਿਨ ਦੇ ਅੰਤ ਵਿੱਚ ਇਹ 90.33 ’ਤੇ ਬੰਦ ਹੋਇਆ।
ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਮੁੱਖ ਆਰਥਕ ਸਲਾਹਕਾਰ ਅਨੰਤ ਨਾਗੇਸ਼ਵਰਨ ਦੇ ਕਥਿਤ ਤੌਰ ’ਤੇ ਇਹ ਕਹਿਣ ਤੋਂ ਬਾਅਦ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ, ਰੁਪਏ ’ਤੇ ਦਬਾਅ ਵਧਿਆ।
ਇਸ ਤੋਂ ਇਲਾਵਾ ਜੋਖਮ-ਵਿਰੋਧੀ ਬਾਜ਼ਾਰ ਦੀ ਭਾਵਨਾ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਨੇ ਵੀ ਘਰੇਲੂ ਮੁਦਰਾ ਨੂੰ ਕਮਜ਼ੋਰ ਕੀਤਾ।
ਉਧਰ, ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸੈਂਸੇਕਸ 426.86 ਅੰਕ ਵਧ ਕੇ 84,818.13 ’ਤੇ ਅਤੇ ਨਿਫਟੀ 140.55 ਅੰਕ ਚੜ੍ਹ ਕੇ 25,898.55 ’ਤੇ ਬੰਦ ਹੋਇਆ, ਜਦੋਂ ਕਿ ਬੁੱਧਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 1,651.06 ਕਰੋੜ ਦੇ ਸ਼ੇਅਰ ਵੇਚੇ ਸਨ।