ਨਵੀਂ ਦਿੱਲੀ : ਉਪ ਰਾਸ਼ਟਰਪਤੀ ਸੀ ਪੀ ਰਾਧਾਕਿ੍ਰਸ਼ਨਨ ਨੇ ਸਨਿੱਚਰਵਾਰ ਸੰਸਦ ਮੈਂਬਰਾਂ ਦੀ ਅਗਵਾਈ ਵਿੱਚ ਉਨ੍ਹਾਂ ਸੁਰੱਖਿਆ ਬਲਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜੋ 2001 ਵਿੱਚ ਸੰਸਦ ਭਵਨ ’ਤੇ ਅੱਤਵਾਦੀ ਹਮਲੇ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਹਮਲੇ ਦੀ 24ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾਕਿ੍ਰਸ਼ਨਨ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਸ਼ਰਧਾਂਜਲੀ ਭੇਟ ਕਰਨ ਵਾਲੇ ਪਹਿਲੇ ਲੋਕਾਂ ਵਿੱਚ ਸ਼ਾਮਲ ਸਨ। ਬਰਸੀ ਮਨਾਉਣ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਕਾਂਗਰਸ ਆਗੂ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾ ਦੀ ਭੈਣ ਪਿ੍ਰਯੰਕਾ ਗਾਂਧੀ ਵਾਡਰਾ ਵੀ ਸਮਾਗਮ ਵਿੱਚ ਮੌਜੂਦ ਸਨ। ਆਗੂਆਂ ਨੇ ਜਵਾਨਾਂ ਦੀਆਂ ਤਸਵੀਰਾਂ ’ਤੇ ਫੁੱਲਾਂ ਮਾਲਾਵਾਂ ਚੜ੍ਹਾਈਆਂ ਤੇ ਸ਼ਰਧਾਂਜਲੀ ਦਿੱਤੀ।
ਇਸ ਹਮਲੇ ਵਿੱਚ ਦਿੱਲੀ ਪੁਲਸ ਦੇ 6 ਮੁਲਾਜ਼ਮ, ਸੰਸਦ ਸੁਰੱਖਿਆ ਸੇਵਾ ਦੇ ਦੋ ਕਰਮਚਾਰੀ, ਇੱਕ ਮਾਲੀ ਅਤੇ ਇੱਕ ਟੀ ਵੀ ਵੀਡੀਓ ਪੱਤਰਕਾਰ ਮਾਰੇ ਗਏ ਸਨ। ਹਮਲਾਵਰ ਸਾਰੇ 5 ਅੱਤਵਾਦੀਆਂ ਨੂੰ ਸੰਸਦ ਇਮਾਰਤ ਦੇ ਵਿਹੜੇ ਵਿੱਚ ਹੀ ਢੇਰ ਕਰ ਦਿੱਤਾ ਸੀ।




