ਭਵਾਨੀਗੜ੍ਹ : ਇੱਥੋਂ ਨੇੜਲੇ ਪਿੰਡ ਬਾਲਦ ਕਲਾਂ ਦੀ ਵਸਨੀਕ ਪ੍ਰਸਿੱਧ ਸਮਾਜਿਕ ਕਾਰਕੁਨ ਜਤਿੰਦਰ ਕੌਰ ਨੂੰ ਹਿਊਮਨ ਰਾਇਟਸ ਕਮਿਸ਼ਨ ਆਫ ਯੂਨਾਈਟਡ ਨੇਸ਼ਨ ਦੀ ਆਨਰੇਰੀ ਅੰਬੈਸਡਰ ਨਿਯੁਕਤ ਕੀਤਾ ਗਿਆ। ਜਤਿੰਦਰ ਕੌਰ ਨੇ ਵਿਦੇਸ਼ ਵਸਦੇ ਭਾਰਤੀਆਂ ਦੇ ਅਧਿਕਾਰਾਂ, ਕਿਸਾਨਾਂ ਦੀ ਭਲਾਈ, ਨਸ਼ਾ-ਰੋਕਥਾਮ ਅਤੇ ਨੀਤੀ ਸੁਧਾਰਾਂ ਵਰਗੇ ਮੁੱਦਿਆਂ ’ਤੇ ਲਗਾਤਾਰ ਕੰਮ ਕੀਤਾ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਅਧਿਕਾਰੀਆਂ ਤੇ ਸੰਸਥਾਵਾਂ ਨਾਲ ਸਰਗਰਮ ਸੰਪਰਕ ਬਣਾਇਆ ਹੈ। ਆਪਣੀ ਨਿਯੁਕਤੀ ’ਤੇ ਪ੍ਰਤੀਕਿਰਿਆ ਦਿੰਦਿਆਂ ਜਤਿੰਦਰ ਕੌਰ ਨੇ ਕਿਹਾਇਹ ਜ਼ਿੰਮੇਵਾਰੀ ਮੇਰੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਮੈਂ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ, ਕਿਸਾਨਾਂ ਅਤੇ ਗਲੋਬਲ ਭਾਰਤੀ ਭਾਈਚਾਰੇ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ ’ਤੇ ਉਠਾਵਾਂ ਅਤੇ ਇਹ ਯਕੀਨੀ ਬਣਾਵਾਂ ਕਿ ਉਨ੍ਹਾਂ ਦੇ ਮਸਲਿਆਂ ਨੂੰ ਵਿਸ਼ਵ ਮੰਚਾਂ ’ਤੇ ਯੋਗ ਧਿਆਨ ਮਿਲੇ।ਬਾਲਦ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣੀ ਧੀ ’ਤੇ ਮਾਣ ਹੈ।




