ਚਿੱਲਾਈ ਕਲਾਂ ਸ਼ੁਰੂ

0
44

ਸ੍ਰੀਨਗਰ : ਕਸ਼ਮੀਰ ਵਿੱਚ ਸਰਦੀਆਂ ਦੇ ਸਖਤ 40 ਦਿਨਾਂ ਦਾ ਪੜਾਅ, ਜਿਸ ਨੂੰ ਚਿੱਲਾਈ ਕਲਾਂ (ਵੱਡੀ ਸਰਦੀ) ਕਿਹਾ ਜਾਂਦਾ ਹੈ, ਐਤਵਾਰ ਗੁਲਮਰਗ ਤੇ ਸੋਨਮਰਗ ਵਿੱਚ ਬਰਫਬਾਹੀ ਨਾਲ ਸ਼ੁਰੂ ਹੋ ਗਿਆ। 31 ਜਨਵਰੀ ਤੱਕ ਚੱਲਣ ਵਾਲੇ ਇਸ ਪੜਾਅ ਦੌਰਾਨ ਵਾਦੀ ਦੇ ਲੋਕ ਬਹੁਤ ਮੁਸ਼ਕਲ ਹਾਲਾਤ ਵਿੱਚ ਰਹਿਣਗੇ, ਹਾਲਾਂਕਿ ਸੈਲਾਨੀ ਉੱਥੇ ਬਰਫ ਦਾ ਲੁਤਫ ਲੈਣ ਜਾਣਗੇ। ਇਸ ਦੌਰਾਨ ਪਾਣੀ ਦੀਆਂ ਟੂਟੀਆਂ ਜੰਮ ਜਾਣਗੀਆਂ। 1985 ਵਿੱਚ ਸ੍ਰੀਨਗਰ ਦੀ ਡੱਲ ਝੀਲ ਪੂਰੀ ਤਰ੍ਹਾਂ ਜੰਮ ਗਈ ਸੀ। ਉਸ ’ਤੇ ਜੀਪ ਵੀ ਦੌੜੀ ਸੀ। 1986 ਵਿੱਚ ਇਹ ਝੀਲ ਫਿਰ ਜੰਮ ਗਈ ਸੀ ਅਤੇ ਲੋਕਾਂ ਨੇ ਉਸ ’ਤੇ ਹਾਕੀ ਤੇ �ਿਕਟ ਖੇਡੀ ਸੀ। ਚਿੱਲਾਈ ਕਲਾਂ ਤੋਂ ਬਾਅਦ ਕਸ਼ਮੀਰੀ 20 ਦਿਨਾਂ ਦੀ ਚਿੱਲਾਈ ਖੁਰਦ (ਛੋਟੀ ਸਰਦੀ) ਅਤੇ ਫਿਰ 10 ਦਿਨਾਂ ਦੀ ਚਿੱਲਾਈ ਬੱਚਾ (ਬੱਚਾ ਸਰਦੀ) ਵਿੱਚੋਂ ਲੰਘਦੇ ਹਨ।