29.4 C
Jalandhar
Sunday, May 19, 2024
spot_img

ਚੰਡੀਗੜ੍ਹ ’ਵਰਸਿਟੀ ਦੀ ਘਟਨਾ ਅੱਤ ਦੀ ਮੰਦਭਾਗੀ : ਮੰਡ

ਜਲੰਧਰ (ਰਾਜੇਸ਼ ਥਾਪਾ)
ਐਡਵੋਕੇਟਸ ਫਾਰ ਫਾਰਮਰਜ਼ ਅਤੇ ਲੇਬਰਰ ਦੀ ਇੱਕ ਹੰਗਾਮੀ ਮੀਟਿੰਗ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭ ਨੇ ਇੱਕ ਰਾਏ ’ਚ ਚੰਡੀਗੜ੍ਹ ਯੂਨੀਵਰਸਿਟੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਦੌਰਾਨ ਇਸ ਗੱਲ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਤੇ ਪੁਲਸ ਪ੍ਰਸ਼ਾਸਨ ਨੇ ਜਿਵੇਂ ਬਿਨਾਂ ਪੜਤਾਲ ਤੋਂ ਇੱਕ ਲੜਕੀ ਤੇ ਇੱਕ ਲੜਕੇ ’ਤੇ ਮਾਮਲਾ ਦਰਜ ਕਰਕੇ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਅੱਤ ਨਿੰਦਣਯੋਗ ਹੈ। ਐੱਸ ਐੱਸ ਪੀ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਇਹ ਇੱਕ ਲੜਕੀ ਦੀ ਨਿੱਜੀ ਵੀਡੀਓ ਕਲਿੱਪ ਹੈ, ਦੂਜੇ ਪਾਸੇ ਉਸੇ ਲੜਕੀ ਖ਼ਿਲਾਫ਼ ਐੱਫ਼ ਆਈ ਆਰ ਦਰਜ ਕੀਤੀ ਜਾਂਦੀ ਹੈ। ਜੇ ਇਹ ਲੜਕੀ ਦੀ ਨਿੱਜੀ ਕਲਿੱਪ ਹੈ ਤਾਂ ਫਿਰ ਐੱਫ਼ ਆਈ ਆਰ ਕਿਉਂ? ਹੁਣ ਤੱਕ ਜੋ ਵੱਖ-ਵੱਖ ਸਾਧਨਾਂ ਰਾਹੀਂ ਇਸ ਮਾਮਲੇ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਵਿੱਚ ਸ਼ਿਮਲਾ ਤੋਂ ਫੜਿਆ ਦੋਸ਼ੀ ਦਾ ਇਕਬਾਲੀਆ ਬਿਆਨ ਸਾਹਮਣਾ ਆ ਰਿਹਾ ਹੈ ਕਿ ਉਸ ਨੇ ਕਰੀਬ 60 ਲੜਕੀਆਂ ਦੇ ਕਥਿਤ ਕਲਿੱਪ ਪੋਰਨ ਸਾਈਟ ’ਤੇ ਪਾ ਦਿੱਤੇ ਹਨ। ਇਹ ਅਤਿ ਨਿੰਦਣਯੋਗ ਘਟਨਾ ਹੈ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਪੀੜਤ ਲੜਕੀਆਂ ਤੇ ਉਨ੍ਹਾਂ ਦੇ ਪਰਵਾਰਾਂ ਨਾਲ ਅਸੀਂ ਖੜੇ ਹਾਂ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਪੜ੍ਹਾਈ ਵੱਲ ਵੱਧ ਧਿਆਨ ਦੇਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਜੂ ਅੰਬੇਡਕਰ, ਮਿਧੂ ਰਚਨਾ, ਲਖਵੀਰ ਸਿੰਘ ਸੋਹਲ, ਸੁਖਜਿੰਦਰਪਾਲ ਸਿੰਘ ਸਿੱਧੂ, ਨਵਜੋਤ ਕੌਰ ਸਿੱਧੂ ਸਾਰੇ ਵਕੀਲ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles