ਅਰਸ਼ੀ ਤੇ ਹੋਰਨਾਂ ਵੱਲੋਂ ਅਸ਼ੋਕ ਲਾਕੜਾ ਦੀ ਮਾਤਾ ਨੂੰ ਸ਼ਰਧਾਂਜਲੀਆਂ

0
20

ਬੁਢਲਾਡਾ (ਪੱਤਰ ਪ੍ਰੇਰਕ)
ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਬੁਢਲਾਡਾ ਸਥਿਤ ਪ੍ਰਤੀਨਿਧ ਤੇ ਉਘੇ ਸਮਾਜ ਸੇਵੀ ਅਸ਼ੋਕ ਲਾਕੜਾ ਦੇ ਮਾਤਾ ਸ੍ਰੀਮਤੀ ਚੰਦਰਕਾਂਤਾ ਦੀ ਅੰਤਮ ਅਰਦਾਸ ਮੌਕੇ ਸ਼ਹਿਰ ਦੀਆਂ ਧਾਰਮਕ, ਸਮਾਜਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸ਼ਰਧਾਂਜਲੀ ਭੇਟ ਕੀਤੀ। ਕਾਮਰੇਡ ਅਰਸ਼ੀ ਨੇ ਕਿਹਾ ਕਿ ਕਿਰਤੀ ਲਹਿਰ ਦੇ ਵਫ਼ਾਦਾਰ ਸਿਪਾਹੀ ਅਸ਼ੋਕ ਲਾਕੜਾ ਹਮੇਸ਼ਾ ਲੋਕ-ਪੱਖੀ, ਸੱਚੀ-ਸੁੱਚੀ ਆਵਾਜ਼ ਨੂੰ ਪਹੁੰਚਾਉਣ ਲਈ ਯਤਨਸ਼ੀਲ ਹਨ, ਜਿਸ ਪਿੱਛੇ ਮਾਤਾ ਦੇ ਸੰਸਕਾਰਾਂ ਦਾ ਡੂੰਘਾ ਪ੍ਰਭਾਵ ਹੈ। ਲਾਕੜਾ ਪਰਵਾਰ ਦੀ ਸ਼ਹਿਰ ਪ੍ਰਤੀ ਸਮਾਜ ਸੇਵਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ ਦੀ ਸੋਚ ’ਤੇ ਪਹਿਰਾ ਦੇਣਾ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ ਸਕੱਤਰ ਬੁਢਲਾਡਾ, ਰੂਪ ਸਿੰਘ ਢਿੱਲੋਂ ਸਕੱਤਰ ਮਾਨਸਾ, ਜਗਸੀਰ ਸਿੰਘ ਰਾਏਕੇ ਸਹਾਇਕ ਸਕੱਤਰ ਬੁਢਲਾਡਾ, ਮਾਤਾ ਗੁਜਰੀ ਭਲਾਈ ਕੇਂਦਰ ਟਰੱਸਟ ਦੇ ਮਾਸਟਰ ਕੁਲਵੰਤ ਸਿੰਘ, ਬੁਢਲਾਡਾ ਦੇ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ, ਸੁਖਦਰਸ਼ਨ ਸਿੰਘ ਕੁਲਾਣਾ, ਮਾਸਟਰ ਰਘੂਨਾਥ ਸਿੰਗਲਾ, ਸੁਖਦੇਵ ਸਿੰਘ ਬੋੜਾਵਾਲ, ਚਿਮਨ ਲਾਲ ਕਾਕਾ, ਗਰੀਬ ਸਿੰਘ, ਬੰਬੂ ਸਿੰਘ, ਪਵਨ ਕੁਮਾਰ, ਭੁਪਿੰਦਰ ਗੁਰਨੇ, ਹਰਦਿਆਲ ਸਿੰਘ ਬੁਢਲਾਡਾ ਤੇ ਰਾਜਵਿੰਦਰ ਸਿੰਘ ਸਰਪੰਚ ਚੱਕ ਭਾਈ ਕੇ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਰਾਮਗੋਪਾਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਨੇਕੀ ਫਾਊਂਡੇਸ਼ਨ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।ਲਾਕੜਾ ਪਰਵਾਰ ਵੱਲੋਂ 2000 ਰੁਪਏ ‘ਨਵਾਂ ਜ਼ਮਾਨਾ’ ਤੇ 3000 ਰੁਪਏ ਬੁਢਲਾਡਾ ਪਾਰਟੀ ਨੂੰ ਆਰਥਕ ਸਹਾਇਤਾ ਕੀਤੀ ਗਈ।