ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ‘ਤੇ ਇੱਕ ਏਅਰ ਇੰਡੀਆ ਦੇ ਪਾਇਲਟ ਨੂੰ ਨਸ਼ੇ ਵਿੱਚ ਹੋਣ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ | ਵੈਨਕੂਵਰ ਤੋਂ ਦਿੱਲੀ ਲਈ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਪਾਇਲਟ ਲਈ ਜਸ਼ਨ ਮਨਾਉਣਾ ਮਹਿੰਗਾ ਸਾਬਤ ਹੋਇਆ | ਉਸ ਕੋਲੋਂ ਸ਼ਰਾਬ ਦੀ ਬਦਬੂ ਆਉਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ | ਮੀਡੀਆ ਰਿਪੋਰਟਾਂ ਦੇ ਅਨੁਸਾਰ, ਵੈਨਕੂਵਰ ਦੇ ਇੱਕ ਡਿਊਟੀ-ਫਰੀ ਸਟੋਰ ਦੇ ਇੱਕ ਕਰਮਚਾਰੀ ਨੇ ਪਾਇਲਟ ਨੂੰ ਸ਼ਰਾਬ ਪੀਂਦੇ ਦੇਖਿਆ | ਕਰਮਚਾਰੀ ਨੇ ਪਾਇਲਟ ਦੀ ਰਿਪੋਰਟ ਕੈਨੇਡੀਅਨ ਅਧਿਕਾਰੀਆਂ ਨੂੰ ਕੀਤੀ | ਕੈਨੇਡੀਅਨ ਅਧਿਕਾਰੀਆਂ ਨੇ ਪਾਇਲਟ ਦਾ ਸਾਹ ਲੈਣ ਵਾਲਾ ਟੈਸਟ ਕਰਵਾਇਆ, ਜਿਸ ਵਿੱਚ ਉਹ ਅਸਫਲ ਰਿਹਾ | ਜਾਂਚ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ |




