ਚੰਡੀਗੜ੍ਹ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਸਾਲ 2026 ਲਈ ਪੰਜਾਬ ਸਰਕਾਰ ਦੀ ਅਧਿਕਾਰਤ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ ਜੋ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਇੱਕ ਅਹਿਮ ਸੰਸਥਾਗਤ ਪ੍ਰਕਾਸ਼ਨ ਹੈ¢ਕੈਲੰਡਰ ਅਤੇ ਡਾਇਰੀ ਦਾ ਲੇਆਊਟ ਡਿਜ਼ਾਈਨ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਅਤੇ ਕੰਟਰੋਲਰ ਪਿ੍ੰਟਿੰਗ ਤੇ ਸਟੇਸ਼ਨਰੀ ਵਿਭਾਗ ਦੁਆਰਾ ਛਾਪਿਆ ਗਿਆ¢ਇਸ ਮÏਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸਕੱਤਰ ਸੂਚਨਾ ਅਤੇ ਲੋਕ ਸੰਪਰਕ ਰਾਮਵੀਰ ਸਿੰਘ, ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਮਲ ਸੇਤੀਆ ਅਤੇ ਹੋਰ ਹਾਜ਼ਰ ਸਨ¢





