ਬੇਲਚਾ ਸਟਾਈਲ…

0
19

ਕੀਨੀਆ : ਇੱਕ ਬਾਲ ਕੱਟਣ ਵਾਲੀ ਦੁਕਾਨ ‘ਚ ਅਸੀਂ ਆਮ ਤੌਰ ‘ਤੇ ਕੈਂਚੀ, ਕੰਘੀ ਅਤੇ ਉਸਤਰਾ ਦੇਖਦੇ ਹਾਂ, ਪਰ ਇੱਕ ਸੈਲੂਨ ਇਸ ਤੋਂ ਬਿਲਕੁੱਲ ਵੱਖਰਾ ਹੈ, ਜਿੱਥੇ ਕੰਧਾਂ ‘ਤੇ ਬੇਲਚਾ, ਰੈਂਚ ਅਤੇ ਪ੍ਰੈਸ ਟੰਗੇ ਮਿਲਦੇ ਹਨ | ਜਦ ਪਹਿਲੀ ਨਜ਼ਰ ਇਸ ‘ਤੇ ਪੈਂਦੀ ਹੈ ਤਾਂ ਕਿਸੇ ਹਾਰਡਵੇਅਰ ਦੀ ਦੁਕਾਨ ਦਾ ਭੁਲੇਖਾ ਪੈਂਦਾ ਹੈ, ਪਰ ਇੱਥੇ ਸਫਾਰੀ ਮਾਰਟਿਨਸ ਆਪਣੇ ਵੱਖਰੇ ਅੰਦਾਜ਼ ਨਾਲ ਵਾਲ ਕੱਟਦੇ ਹਨ ਅਤੇ ਇਹੀ ਅੰਦਾਜ਼ ਉਨ੍ਹਾ ਨੂੰ ਦੁਨੀਆ ਭਰ ‘ਚ ਮਸ਼ਹੂਰ ਕਰ ਚੁੱਕਾ ਹੈ | ਸਫਾਰੀ ਮਾਰਟਿਨਸ ਦੱਸਦਾ ਹੈ ਕਿ ਮੈਂ ਸਿਰਫ਼ ਗੈਰ ਜ਼ਰੂਰੀ ਟੂਲਜ਼ ਇਸਤੇਮਾਲ ਕਰਦਾ ਹਾਂ | ਕੁਝ ਹੀ ਸੈਕਿੰਡ ਬਾਅਦ ਉਹ ਬੇਲਚੇ ਦੀ ਧਾਰ ਨੂੰ ਬਲੇਡ ਦੀ ਤਰ੍ਹਾਂ ਸਿਰ ‘ਤੇ ਚਲਾਉਂਦਾ ਹੈ | ਹਰ ਮੂਵਮੈਂਟ ਏਨਾ ਸਹੀ ਹੁੰਦਾ ਹੈ ਕਿ ਆਖਰ ‘ਚ ਵਾਲ ਬਿਲਕੁਲ ਸਾਫ਼ ਅਤੇ ਸਹੀ ਦਿਖਾਈ ਦਿੰਦੇ ਹਨ | ਬੇਲਚੇ ਤੋਂ ਬਾਅਦ ਸਭ ਤੋਂ ਵੱਧ ਧਿਆਨ ਜੋ ਚੀਜ਼ ਖਿੱਚਦੀ ਹੈ, ਉਹ ਇਹ ਕਿ ਵਾਲਾਂ ‘ਤੇ ਪ੍ਰੈਸ ਦਾ ਇਸਤੇਮਾਲ | ਮਾਰਟਿਨਸ ਪ੍ਰੈਸ ਦਾ ਇਸਤੇਮਾਲ ਵਾਲਾਂ ਨੂੰ ਫਿਨੀਸ਼ਿੰਗ ਟੱਚ ਦੇਣ ਲਈ ਇਸਤੇਮਾਲ ਕਰਦੇ ਹਨ | ਉਨ੍ਹਾ ਦਾ ਕਹਿਣਾ ਹੈ ਕਿ ਇਹ ਪ੍ਰੈਸ ਸਿਰਫ਼ ਟੂਲ ਨਹੀਂ, ਬਲਕਿ ਪ੍ਰੰਪਰਾ ਦਾ ਪ੍ਰਤੀਕ ਹੈ | ਉਹ ਦੱਸਦੇ ਹਨ ਕਿ ਗਰਮ ਕੀਤੀ ਗਈ ਪ੍ਰੈਸ ਪਿੰਡ ਦੇ ਇੱਕ ਬਜ਼ੁਰਗ ਤੋਂ ਆਸ਼ੀਰਵਾਦ ਲੈ ਕੇ ਇਸਤੇਮਾਲ ਕੀਤੀ ਜਾਂਦੀ ਹੈ | ਰਵਾਂਡਾ ‘ਚ ਜਨਮੇ ਸਫਾਰੀ ਮਾਰਟਿਨਸ ਨੇ 2018 ‘ਚ ਹਾਈ ਸਕੂਲ ਦੌਰਾਨ ਵਾਲ ਕੱਟਣ ਦੀ ਟ੍ਰੇਨਿੰਗ ਲਈ ਤੇ ਫਿਰ ਕੰਮ ਸ਼ੁਰੂ ਕੀਤਾ | ਉਸ ਸਮੇਂ ਉਹ ਮੰਗਵੇਂ ਔਜ਼ਾਰਾਂ ਨਾਲ ਕਲਾਸਰੂਮ ਅਤ ਹੋਸਟਲ ‘ਚ ਵਾਲ ਕੱਟਦੇ ਸਨ | ਪੰਜ ਸਾਲ ਬਾਅਦ ਉਨ੍ਹਾ ਨੇ ਕੈਮਰਾ ਚੁੱਕਿਆ ਤੇ ਪ੍ਰੰਪਰਿਕ ਔਜ਼ਾਰਾਂ ਨੂੰ ਛੱਡ ਦਿੱਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ | ਸਫਾਰੀ ਮਾਰਟਿਨਸ ਵਾਲ ਕੱਟਣ ਦੇ 1500 ਕੀਨੀਆ ਸ਼ਿਿਲੰਗ (ਕਰੀਬ 8.60 ਪਾਊਾਡ) ਤੱਕ ਚਾਰਜ ਕਰਦੇ ਹਨ | ਨੈਰੋਬੀ ‘ਚ ਇਹ ਕੀਮਤ ਆਮ ਵਾਲ ਕੱਟਣ ਵਾਲਿਆਂ ਤੋਂ ਕਈ ਗੁਣਾ ਜ਼ਿਆਦਾ ਹੈ | ਇਸ ਦੇ ਬਾਵਜੂਦ ਗਾਹਕ ਉਨ੍ਹਾ ਕੋਲ ਆਉਂਦੇ ਹਨ, ਕਿਉਂਕਿ ਇੱਥੇ ਸਿਰਫ਼ ਹੇਅਰਕੱਟ ਨਹੀਂ, ਬਲਕਿ ਸੋਸ਼ਲ ਮੀਡੀਆ ‘ਤੇ ਕੁਝ ਮਿੰਟਾਂ ਦੀ ਸ਼ੋਹਰਤ ਮਿਲਦੀ ਹੈ | ਗਾਹਕ ਕਹਿੰਦੇ ਹਨ ਕਿ ਇਨ੍ਹਾਂ ਦਾ ਇਹ ਹੁਨਰ ਅਗਲੀ ਜਨਰੇਸ਼ਨ ਦਾ ਹੈ | ਇੱਥੇ ਸ਼ੇਵ ਕਰਾਉਣ ਬਾਅਦ ਅਸੀਂ ਆਪਣੇ ਆਪ ‘ਚ ਗਰਵ ਮਹਿਸੂਸ ਕਰਦੇ ਹਾਂ | ਕੀਨਿਆ ‘ਚ ਸੋਸ਼ਲ ਮੀਡੀਆ ਯੂਜਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ | ਇੱਕ ਰਿਪੋਰਟ ਮੁਤਾਬਿਕ, ਜਨਵਰੀ 2023 ‘ਚ ਇੱਥੇ 1.06 ਕਰੋੜ ਯੂਜਰ ਸਨ, ਉੱੁਥੇ ਹੀ ਜਨਵਰੀ 2025 ਤੱਕ ਇਹ ਅੰਕੜਾ 1.51 ਤੱਕ ਪਹੁੰਚ ਗਿਆ | ਇਹੀ ਕਾਰਨ ਹੈ ਕਿ ਸਫਾਰੀ ਮਾਰਟਿਨਸ ਵਰਗੇ ਕੰਟੈਂਟ ਹੁਣ ਪ੍ਰੰਪਰਿਕ ਹੁਨਰ ਨੂੰ ਡਿਜੀਟਲ ਕਮਾਈ ‘ਚ ਬਦਲ ਰਹੇ ਹਨ |