ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫੇ ਤੋਂ ਸਿੱਖ ਕੇ ‘ਬਨੇਗਾ’ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ : ਜਗਰੂਪ

0
20

ਫਾਜ਼ਿਲਕਾ (ਰਣਬੀਰ ਕÏਰ ਢਾਬਾਂ, ਬਲਵਿੰਦਰ ਸਿੰਘ)-ਸਰਬ ਭਾਰਤ ਨÏਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਬਨੇਗਾ ਪ੍ਰਾਪਤੀ’ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਇੱਥੇ ਕਰਵਾਇਆ ਗਿਆ¢ ਇਸ ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਸੈਂਕੜੇ ਨÏਜਵਾਨਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ¢ ਇਸ ਸੈਮੀਨਾਰ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤÏਰ ‘ਤੇ ਹਾਜ਼ਰ ਹੋਏ¢ਇਸ ਸਮਾਗਮ ਦੀ ਪ੍ਰਧਾਨਗੀ ਹਰਭਜਨ ਛੱਪੜੀ ਵਾਲਾ, ਮੋਨਿਕਾ ਨਵਾਂ ਸਲੇਮਸ਼ਾਹ ਅਤੇ ਡਾ. ਸਰਬਜੀਤ ਬਨਵਾਲਾ ਨੇ ਕੀਤੀ¢
ਸੈਮੀਨਾਰ ਦਾ ਉਦਘਾਟਨ ਸਰਬ ਭਾਰਤ ਨÏਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜਭੈਣੀ ਨੇ ਕੀਤਾ¢ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸਮੁੱਚਾ ਜੀਵਨ ਸੰਘਰਸ਼ ਅਤੇ ਕੁਰਬਾਨੀਆਂ ਭਰਿਆ ਹੈ¢ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਨਾਟਕੀ ਢੰਗ ਨਾਲ ਦੋ ਲੋਕ ਵਿਰੋਧੀ ਬਿੱਲਾਂ ਦਾ ਵਿਰੋਧ ਕਰਨ ਲਈ ਦਿੱਲੀ ਦੀ ਕੇਂਦਰੀ ਅਸੰਬਲੀ ਵਿੱਚ ਬੰਬ ਸੱੁਟੇ ਸਨ, ਸ਼ਹੀਦ ਊਧਮ ਸਿੰਘ ਨੇ ਵੀ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਮਕਸਦ ਦੀ ਪੂਰਤੀ ਲਈ ਇਕ ਖਾਸ ਦਿਨ ਦੀ ਚੋਣ ਕਰਕੇ ਆਪਣਾ ਨਾਟਕੀ ਐਕਸ਼ਨ ਕੀਤਾ ਸੀ¢ ਕਾਮਰੇਡ ਜਗਰੂਪ ਨੇ ਨÏਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੀ ਨÏਜਵਾਨ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਫਲਸਫੇ ਤੋਂ ਸਿੱਖ ਕੇ ਬਨੇਗਾ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਕੇਂਦਰੀ ਬੀਜੇਪੀ ਸਰਕਾਰ ਅਤੇ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਖਿਲਾਫ਼ ਫੈਸਲੇ ਲੈ ਰਹੀ ਹੈ¢ ਇਹਨਾਂ ਖਿਲਾਫ ਲੋਕ ਲਹਿਰ ਉਸਾਰਨ ਲਈ ਸਾਨੂੰ ਚੇਤਨ ਮਨ ਨਾਲ ਲਾਮਬੰਦੀ ਕਰਨੀ ਪਵੇਗੀ¢ ਸਰਬ ਭਾਰਤ ਨÏਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਪੰਜਾਬ ਦੇ ਮੀਤ ਸਕੱਤਰ ਯੂਨੀਅਨ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿੱਚ ਲਗਾਤਾਰ ਪੜ੍ਹ-ਲਿਖ ਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਨÏਜਵਾਨਾਂ ਨੂੰ ਸਾਜ਼ਿਸ਼ ਤਹਿਤ ਰੁਜ਼ਗਾਰ ਦੇਣ ਦੀ ਬਜਾਏ, ਕੁਰਾਹੇ ਪਾਇਆ ਜਾ ਰਿਹਾ ਹੈ¢ਉਹਨਾਂ ਕਿਹਾ ਕਿ ਜੇਕਰ ਹਰ ਇੱਕ ਨÏਜਵਾਨ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਤਾਂ ਉਹ ਗਲਤ ਅਲਾਮਤਾਂ ਵਾਲੇ ਪਾਸੇ ਨਹੀਂ ਜਾਵੇਗਾ¢
ਉਹਨਾਂ ਕਿਹਾ ਕਿ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਬਨੇਗਾ ਕਾਨੂੰਨ ਬਣਾਉਣ ਲਈ ਸਾਨੂੰ ਪੜ੍ਹੇ-ਲਿਖੇ ਨÏਜਵਾਨਾਂ ਨੂੰ ਚੇਤਨ ਮਨ ਨਾਲ ਇੱਕ ਮੰਚ ‘ਤੇ ਇਕੱਠਾ ਹੋਣਾ ਪਵੇਗਾ¢ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ‘ਤੇ ਕੀਤੇ ਗਏ ਨਜਾਇਜ਼ ਮੁਕੱਦਮੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਕਦੇ ਵੀ ਲੋਕ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ¢ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਮਾੜੇ ਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ¢ਇਸ ਮÏਕੇ ਗੁਰਦਿਆਲ ਢਾਬਾਂ, ਬਲਵਿੰਦਰ ਘੁਬਾਇਆ, ਸਤੀਸ਼ ਛੱਪੜੀ ਵਾਲਾ, ਸੀਤਾ ਸਿੰਘ, ਸੋਨਾ ਸਿੰਘ ਧੁੰਨਕੀਆਂ, ਸੁਰਿੰਦਰ ਬਾਹਮਣੀ ਵਾਲਾ, ਛਿੰਦਰ ਮਹਾਲਮ, ਰਮੇਸ਼ ਪੀਰ ਮੁਹੰਮਦ, ਬਿੰਦਰ ਘੂਰੀ, ਪੰਮਾ ਥਾਰੇਵਾਲਾ, ਕਰਨੈਲ ਬੱਘੇਕਾ, ਰਾਜਵਿੰਦਰ ਨਿਉਲਾ, ਕੁਲਦੀਪ ਬੱਖੂਸ਼ਾਹ, ਹੁਸ਼ਿਆਰ ਕਾਵਾਂਵਾਲੀ, ਪ੍ਰੇਮ ਗ਼ੁਲਾਮ ਰਸੂਲ, ਅਸ਼ੋਕ ਸੈਦੋਕੇ, ਡਾਕਟਰ ਹਰਸੁਰੇਸ਼ ਹਸਤਾਕਲਾਂ, ਕਰਨ ਸੈਦੋਕੇ, ਬਲਵਿੰਦਰ ਝੰਗੜ ਭੈਣੀ, ਜੰਮੂ ਰਾਮ ਬੰਨਵਾਲਾ ਆਪਣੇ-ਆਪਣੇ ਜੱਥੇ ਲੈ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ |