ਰਾਇਪੁਰ : ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸ਼ਨੀਵਾਰ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 14 ਮਾਓਵਾਦੀ ਨੂੰ ਮਾਰ ਦਿੱਤਾ | ਸੁਕਮਾ ਜ਼ਿਲ੍ਹੇ ਵਿੱਚ 12 ਮਾਓਵਾਦੀ ਮਾਰੇ, ਜਿਨ੍ਹਾਂ ਵਿੱਚ ਕਮਾਂਡਰ ਮੰਗਤੂ ਵੀ ਸ਼ਾਮਲ ਸੀ |
ਇਸੇ ਤਰ੍ਹਾਂ ਬੀਜਾਪੁਰ ਦੇ ਬਾਸਾਗੁੜਾ ਇਲਾਕੇ ਵਿੱਚ ਗਗਨਪੱਲੀ ਦੇ ਜੰਗਲਾਂ ਵਿੱਚੋਂ ਦੋ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ |
ਛੱਤੀਸਗੜ੍ਹ ਵਿੱਚ ਸਰਕਾਰ ਦੀ ਸਖਤ ਨੀਤੀ ਕਾਰਨ ਪਿਛਲੇ ਸਾਲ ਦੌਰਾਨ 285 ਮਾਓਵਾਦੀ ਮਾਰੇ ਗਏ ਸਨ |
ਖਾਲਿਦ, ਸ਼ਰਜੀਲ ਤੇ ਹੋਰਾਂ ਲਈ ਭਲਕੇ ਅਹਿਮ ਦਿਨ
ਨਵੀਂ ਦਿੱਲੀ : 2020 ਦਿੱਲੀ ਦੰਗਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਉਹ 5 ਜਨਵਰੀ ਨੂੰ ਸਮਾਜਕ ਕਾਰਕੁਨਾਂ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ‘ਤੇ ਫੈਸਲਾ ਸੁਣਾਏਗੀ | ਜਸਟਿਸ ਅਰਵਿੰਦ ਕੁਮਾਰ ਦੀ ਅਗਵਾਈ ਵਾਲਾ ਬੈਂਚ ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ ਉਰ ਰਹਿਮਾਨ, ਮੁਹੰਮਦ ਸਲੀਮ ਖਾਨ ਅਤੇ ਸ਼ਾਦਾਬ ਅਹਿਮਦ ਦੀਆਂ ਪਟੀਸ਼ਨਾਂ ‘ਤੇ ਵੀ ਫੈਸਲਾ ਸੁਣਾਏਗਾ |




