ਸੇਫ ਦੁਕਾਨ ਤੋਂ 200 ਮੀਟਰ ਦੂਰ ਲਿਜਾ ਕੇ ਗਹਿਣੇ ਕੱਢ ਕੇ ਲੈ ਗਏ

0
19

ਬਲਾਚÏਰ (ਜਸਵਿੰਦਰ ਬੈਂਸ)
ਕਸਬਾ ਮਜਾਰੀ ਵਿਖੇ ਸ਼ਨੀਵਾਰ ਰਾਤ ਚੋਰ ਵਰਮਾ ਜਿਊਲਰਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ |
ਦੁਕਾਨ ਦੇ ਮਾਲਕ ਪਿ੍ੰਸ ਵਰਮਾ ਨੇ ਦੱਸਿਆ ਕਿ ਸਵੇਰੇ ਗੁਆਂਢੀ ਦੁਕਾਨਦਾਰ ਨੇ ਉਨ੍ਹਾ ਨੂੰ ਫ਼ੋਨ ‘ਤੇ ਤਾਲੇ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ¢ ਜਦੋਂ ਉਨ੍ਹਾ ਮÏਕੇ ‘ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਸਾਰਾ ਕੀਮਤੀ ਸਾਮਾਨ ਗਾਇਬ ਸੀ ?ਚੋਰਾਂ ਦੇ ਹÏਸਲੇ ਏਨੇ ਬੁਲੰਦ ਸਨ ਕਿ ਉਨ੍ਹਾਂ ਦੁਕਾਨ ਦੇ ਅੰਦਰੋਂ ਭਾਰੀ ਸੇਫ਼ ਨੂੰ ਪੁੱਟ ਕੇ ਕੁਰਸੀਆਂ ਦੀ ਮਦਦ ਨਾਲ ਬਾਹਰ ਲਿਆਂਦਾ¢ਇਸ ਤੋਂ ਬਾਅਦ ਦੁਕਾਨ ਦੇ ਬਾਹਰ ਮੁਰੰਮਤ ਲਈ ਖੜ੍ਹੇ ਇੱਕ ਮੋਟਰਸਾਈਕਲ ‘ਤੇ ਸੇਫ਼ ਲੱਦ ਕੇ ਉਸ ਨੂੰ 200 ਮੀਟਰ ਦੂਰ ਗੜ੍ਹਸ਼ੰਕਰ ਰੋਡ ‘ਤੇ ਲੈ ਗਏ¢ਉਥੇ ਸੜਕ ਦੇ ਬਿਲਕੁਲ ਕਿਨਾਰੇ ਹੀ ਸੇਫ਼ ਤੋੜ ਕੇ ਕੀਮਤੀ ਗਹਿਣੇ ਕੱਢ ਲਏ | ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੇੜਲੇ ਖੇਤਾਂ ਵਿੱਚੋਂ ਬਰਾਮਦ ਹੋਇਆ ਹੈ¢ਉਹ 30 ਕਿੱਲੋ ਚਾਂਦੀ ਅਤੇ ਲਗਭਗ 400 ਗ੍ਰਾਮ ਸੋਨਾ (ਜਿਸ ਵਿੱਚ ਗਾਹਕਾਂ ਦੇ ਗਹਿਣੇ ਵੀ ਸ਼ਾਮਲ ਸਨ) ਲੈ ਗਏ, ਇਹ ਲਗਭਗ 60 ਤੋਂ 70 ਲੱਖ ਰੁਪਏ ਦੇ ਬਣਦੇ ਹਨ | ਚੋਰ ਪਛਾਣ ਛਿਪਾਉਣ ਲਈ ਦੁਕਾਨ ਵਿੱਚ ਲੱਗੀ ਸੀ ਸੀ ਟੀ ਵੀ ਕੈਮਰਿਆਂ ਦੀ ਡੀ ਵੀ ਆਰ ਵੀ ਆਪਣੇ ਨਾਲ ਲੈ ਗਏ | ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਚੋਰਾਂ ਦੀ ਗਿਣਤੀ 14 ਦੇ ਕਰੀਬ ਸੀ ਅਤੇ ਉਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ¢ਬਲਾਚÏਰ ਦੇ ਏ ਐੱਸ ਆਈ ਧਰਮ ਚੰਦ ਨੇ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ¢