ਲਹਿਰਾਗਾਗਾ (ਰੀਤਵਾਲ)-ਇੱਥੋਂ ਦੇ ਵਾਰਡ ਨੰਬਰ 12 ਦੇ ਇੱਕ ਘਰ ਵਿੱਚ ਤਿੰਨ ਨਕਾਬਪੋਸ਼ਾਂ ਵੱਲੋਂ ਲੁੱਟਮਾਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ | ਸਵਿੱਤਰੀ ਦੇਵੀ ਨੇ ਦੱਸਿਆ ਕਿ ਲੁਟੇਰੇ ਸ਼ੁੱਕਰਵਾਰ ਰਾਤ ਕਰੀਬ ਦਸ ਵਜੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਬੰਨ੍ਹ ਦਿੱਤਾ | ਉਸ ਨੇ ਮੁਸ਼ੱਕਤ ਤੋਂ ਬਾਅਦ ਹੱਥ-ਪੈਰ ਖੋਲ੍ਹੇ ਅਤੇ ਬਾਹਰ ਆਕੇ ਗੁਆਂਢੀਆਂ ਨੂੰ ਜਗਾਇਆ | ਜਦੋਂ ਲੋਕਾਂ ਨੇ ਘਰ ਆ ਕੇ ਦੇਖਿਆ ਤਾਂ ਬੇਟੇ ਕਿ੍ਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ |
ਨੌਜਵਾਨ ਦੀ ਹੱਤਿਆ
ਮੋਗਾ (ਇਕਬਾਲ ਸਿੰਘ ਖਹਿਰਾ)-ਸਨਿੱਚਰਵਾਰ ਸਵੇਰੇ ਕਾਂਗਰਸ ਸਮਰਥਕ ਉਮਰਸੀਰ ਸਿੰਘ ਉਰਫ ਸੀਰਾ (35) ਦੀ ਹੱਤਿਆ ਕਰ ਦਿੱਤੀ ਗਈ | ਪਿੰਡ ਭਿੰਡਰ ਖੁਰਦ ਦੇ ਭਜਨ ਸਿੰਘ ਦਾ ਬੇਟਾ ਸੀਰਾ ਨੈਸਲੇ ਇੰਡੀਆ ਮੋਗਾ ਵਿਖੇ ਡਿਊਟੀ ਜਾਂਦਿਆਂ ਆਪਣੇ ਘਰ ਤੋਂ ਕੁਝ ਹੀ ਦੂਰੀ ‘ਤੇ ਪਿੰਡ ਦੀ ਫਿਰਨੀ ‘ਤੇ ਸਥਿਤ ਸਕੂਲ ਦੇ ਗੇਟ ਦੇ ਸਾਹਮਣੇ ਪਹੁੰਚਿਆ ਤਾਂ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਪੰਜ ਹਮਲਵਾਰਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ | ਸੀਰਾ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ¢ਸੀਰਾ ਸਮਾਜ ਸੇਵੀ ਸੁਭਾਅ ਦਾ ਵਿਅਕਤੀ ਸੀ ਅਤੇ ਗਰੀਬ ਪਰਵਾਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ, ਜਿਸ ਕਾਰਨ ਉਸ ਦੀ ਮÏਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ¢ਪਰਵਾਰ ਅਤੇ ਪਿੰਡ ਵਾਸੀਆਂ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਧਰਮਕੋਟ ਅੱਗੇ ਲਾਸ਼ ਨੂੰ ਰੱਖ ਕੇ ਧਰਨਾ ਵੀ ਦਿੱਤਾ ਗਿਆ | ਡੀ ਐੱਸ ਪੀ ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ¢ਇਸ ਹੱਤਿਆ ਨੂੰ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਰੰਜਿਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ |




