ਨਾ ਛੁਡਾਉਂਦਾ ਤਾਂ…

0
14

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫਿਰ ਦਾਅਵਾ ਕੀਤਾ ਹੈ ਕਿ ਜੇ ਨਾ ਛੁਡਾਉਂਦਾ ਤਾਂ ਪ੍ਰਮਾਣੂ ਹਥਿਆਰਾਂ ਵਾਲੇ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਵੱਡੇ ਪੱਧਰ ਦੀ ਲੜਾਈ ਵਿੱਚ ਬਦਲ ਜਾਣਾ ਸੀ | ਫੌਕਸ ਨਿਊਜ਼ ਦੇ ਸੀਨ ਹੈਨਿਟੀ ਨੂੰ ਦਿੱਤੀ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਕਿਹਾ ਕਿ ਚਾਰ ਦਿਨ ਚੱਲੀ ਵਿੱਚ ਲੜਾਈ ਵਿੱਚ 8 ਜਹਾਜ਼ ਫੁੰਡੇ ਗਏ ਸਨ | ਭਾਰਤ ਸ਼ੁਰੂ ਤੋਂ ਕਹਿ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਦੇ 6 ਜਹਾਜ਼ ਫੁੰਡੇ ਤੇ ਉਸ ਨੇ ਕੋਈ ਜਹਾਜ਼ ਨਹੀਂ ਗੁਆਇਆ |