ਮੋਦੀ ਦਾ ਫੋਨ ਨਾ ਆਉਣ ‘ਤੇ ਟਰੰਪ ਤਿੜਿਆ

0
34

ਨਿਊਯਾਰਕ : ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਭਾਰਤ ਨਾਲ ਵਪਾਰਕ ਸਮਝੌਤਾ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਫੋਨ ਨਹੀਂ ਕੀਤਾ | ਵੀਰਵਾਰ ਨੂੰ ‘ਆਲ-ਇਨ ਪੋਡਕਾਸਟ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਲੁਟਨਿਕ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ-ਅਮਰੀਕਾ ਵਪਾਰਕ ਸਮਝੌਤਾ ਹੁਣ ਤੱਕ ਕਿਉਂ ਨਹੀਂ ਹੋਇਆ | ਲੁਟਨਿਕ ਨੇ ਕਿਹਾ, Tਮੈਂ ਤੁਹਾਨੂੰ ਭਾਰਤ ਬਾਰੇ ਇੱਕ ਕਹਾਣੀ ਸੁਣਾਵਾਂਗਾ | ਮੈਂ ਯੂਕੇ ਨਾਲ ਪਹਿਲਾ ਸਮਝੌਤਾ ਕੀਤਾ ਸੀ ਅਤੇ ਅਸੀਂ ਯੂ ਕੇ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਕੰਮ ਅਗਲੇ ਦੋ ਸ਼ੁੱਕਰਵਾਰਾਂ ਤੱਕ ਪੂਰਾ ਕਰਨਾ ਹੋਵੇਗਾ | ਇਹ ਕਿ ਰੇਲ ਗੱਡੀ ਦੋ ਸ਼ੁੱਕਰਵਾਰਾਂ ਤੱਕ ਸਟੇਸ਼ਨ ਛੱਡ ਦੇਵੇਗੀ, ਕਿਉਂਕਿ ਮੇਰੇ ਕੋਲ ਬਹੁਤ ਸਾਰੇ ਹੋਰ ਦੇਸ਼ ਕੰਮ ਕਰ ਰਹੇ ਹਨ, ਅਤੇ ਤੁਸੀਂ ਜਾਣਦੇ ਹੋ, ਜੇਕਰ ਕੋਈ ਹੋਰ ਪਹਿਲਾਂ ਆਉਂਦਾ ਹੈ, ਤਾਂ ਉਹ ਪਹਿਲਾਂ ਹੁੰਦਾ ਹੈ | ਰਾਸ਼ਟਰਪਤੀ ਟਰੰਪ ਪੌੜੀਆਂ ਵਾਂਗ ਸੌਦੇ ਕਰਦੇ ਹਨ |U
ਉਨ੍ਹਾ ਕਿਹਾ, Tਪਹਿਲੀ ਪੌੜੀ ਵਾਲੇ ਨੂੰ ਸਭ ਤੋਂ ਵਧੀਆ ਸੌਦਾ ਮਿਲਦਾ ਹੈ | ਤੁਸੀਂ ਪਹਿਲੇ ਬੰਦੇ ਤੋਂ ਬਾਅਦ ਸਭ ਤੋਂ ਵਧੀਆ ਸੌਦਾ ਨਹੀਂ ਲੈ ਸਕਦੇ |”ਲੁਟਨਿਕ ਨੇ ਕਿਹਾ ਕਿ ਟਰੰਪ ਚੀਜ਼ਾਂ ਨੂੰ ਇਸ ਤਰੀਕੇ ਨਾਲ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਇਹ ਤੁਹਾਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਲਈ ਉਤਸ਼ਾਹਤ ਕਰਦਾ ਹੈ | ਉਨ੍ਹਾ ਕਿਹਾ ਕਿ ਯੂ ਕੇ ਦੇ ਸੌਦੇ ਤੋਂ ਬਾਅਦ, ਹਰ ਕਿਸੇ ਨੇ ਟਰੰਪ ਨੂੰ ਪੁੱਛਿਆ ਕਿ ਅਗਲਾ ਦੇਸ਼ ਕਿਹੜਾ ਹੋਵੇਗਾ ਅਤੇ ਰਾਸ਼ਟਰਪਤੀ ਨੇ ਵੱਖ-ਵੱਖ ਦੇਸ਼ਾਂ ਬਾਰੇ ਗੱਲ ਕੀਤੀ, ਪਰ ਉਨ੍ਹਾ ਨੇ ਜਨਤਕ ਤੌਰ ‘ਤੇ ਕਈ ਵਾਰ ਭਾਰਤ ਦਾ ਨਾਂਅ ਲਿਆ | ਉਨ੍ਹਾ ਕਿਹਾ, ”ਅਸੀਂ ਭਾਰਤ ਨਾਲ ਗੱਲ ਕਰ ਰਹੇ ਸੀ, ਅਤੇ ਅਸੀਂ ਭਾਰਤ ਨੂੰ ਕਿਹਾ ਕਿ ਤੁਹਾਡੇ ਕੋਲ ਤਿੰਨ ਸ਼ੁੱਕਰਵਾਰ ਹਨ | ਮੈਂ ਕਿਹਾ ਕਿ ਟਰੰਪ ਹੀ ਸੌਦੇ ਨੂੰ ਅੰਤਮ ਰੂਪ ਦਿੰਦੇ ਹਨ | ਇਸ ਕਿਹਾ ਕਿ ਤੁਹਾਨੂੰ ਮੋਦੀ ਤੋਂ ਰਾਸ਼ਟਰਪਤੀ ਨੂੰ ਫੋਨ ਕਰਵਾਉਣਾ ਪਵੇਗਾ | ਉਹ (ਭਾਰਤ) ਅਜਿਹਾ ਕਰਨ ਵਿੱਚ ਅਸਹਿਜ ਸਨ, ਇਸ ਲਈ ਮੋਦੀ ਨੇ ਫੋਨ ਨਹੀਂ ਕੀਤਾ |U
ਲੁਟਨਿਕ ਨੇ ਕਿਹਾ ਕਿ ਉਸ ਸ਼ੁੱਕਰਵਾਰ ਤੋਂ ਬਾਅਦ, ਅਮਰੀਕਾ ਨੇ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਵੀਅਤਨਾਮ ਨਾਲ ਵਪਾਰਕ ਸਮਝੌਤਿਆਂ ਦਾ ਐਲਾਨ ਕਰ ਦਿੱਤਾ | ਲੁਟਨਿਕ ਦੀਆਂ ਇਹ ਟਿੱਪਣੀਆਂ ਟਰੰਪ ਦੇ ਉਸ ਬਿਆਨ ਤੋਂ ਕੁਝ ਦਿਨਾਂ ਬਾਅਦ ਆਈਆਂ ਹਨ ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਮੋਦੀ ਜਾਣਦੇ ਸਨ ਕਿ ਉਹ ਰੂਸੀ ਤੇਲ ਦੀ ਭਾਰਤ ਦੀ ਖਰੀਦ ਤੋਂ ਨਾਖੁਸ਼ ਸਨ ਅਤੇ ਵਾਸ਼ਿੰਗਟਨ ਭਾਰਤ ‘ਤੇ ਬਹੁਤ ਜਲਦੀ ਟੈਰਿਫ ਵਧਾ ਸਕਦਾ ਹੈ | ਅਮਰੀਕੀ ਰਾਸ਼ਟਰਪਤੀ ਵੱਲੋਂ ਇਹ ਧਮਕੀ ਅਜਿਹੇ ਸਮੇਂ ਆਈ ਜਦੋਂ ਦੋਵੇਂ ਦੇਸ਼ ਦੁਵੱਲੇ ਵਪਾਰਕ ਸਮਝੌਤੇ ਲਈ ਗੱਲਬਾਤ ਕਰ ਰਹੇ ਸਨ |