ਮਮਤਾ ਵੱਲੋਂ ਈ ਡੀ ਖ਼ਿਲਾਫ਼ ਐੱਫ ਆਈ ਆਰ ਦਰਜ

0
15

ਕੋਲਕਾਤਾ : ਪੱਛਮੀ ਬੰਗਾਲ ਵਿਚ ਟੀ ਅੱੈਮ ਸੀ ਦੇ ਆਈ ਟੀ ਸੈੱਲ ਦੇ ਮੁਖੀ ਦੇ ਘਰ ਤੇ ਦਫਤਰ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ ਈ ਡੀ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਟੀ ਐੱਮ ਸੀ ਵਲੋਂ ਦਿੱਲੀ ਤੋਂ ਪੱਛਮੀ ਬੰਗਾਲ ਤੱਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਸ ਮਾਮਲੇ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈ ਡੀ ‘ਤੇ ਦੋ ਐਫ ਆਈ ਆਰ ਦਰਜ ਕਰਵਾ ਦਿੱਤੀਆਂ ਹਨ | ਦੂਜੇ ਪਾਸੇ ਕਲਕੱਤਾ ਹਾਈ ਕੋਰਟ ਵਿਚ ਸ਼ੱੁਕਰਵਾਰ ਵੱਡੀ ਗਿਣਤੀ ਟੀ ਐੱਮ ਸੀ ਦੇ ਸਮਰਥਕ ਜੁਟੇ ਤੇ ਹੰਗਾਮੇ ਕਾਰਨ ਈ ਡੀ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਟਾਲ ਦਿੱਤੀ ਗਈ | ਇਸ ਮਾਮਲੇ ਵਿਚ ਈ ਡੀ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਮਮਤਾ ਬੈਨਰਜੀ ਨੇ ਛਾਪਿਆਂ ਵਿਚ ਦਖਲਅੰਦਾਜ਼ੀ ਕੀਤੀ ਹੈ, ਜਿਸ ਕਾਰਨ ਮਮਤਾ ਖ਼ਿਲਾਫ਼ ਐੱਫ ਆਈ ਆਰ ਦਰਜ ਹੋਣੀ ਚਾਹੀਦੀ ਹੈ |
ਬਾਰਾਮੂਲਾ ‘ਚ ਗਸ਼ਤ ਦੌਰਾਨ ਜਵਾਨ ਦੀ ਮੌਤ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਗਸ਼ਤ ਦੌਰਾਨ ਉਚਾਈ ਤੋਂ ਤਿਲਕਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ | ਅਧਿਕਾਰੀਆਂ ਸ਼ੁੱਕਰਵਾਰ ਦੱਸਿਆ ਕਿ ਹਰਿਆਣਾ ਦੇ ਅਕਬਰਪੁਰ ਇਲਾਕੇ ਦੇ ਰਹਿਣ ਵਾਲੇ ਸੂਬੇਦਾਰ ਹੀਰਾ ਲਾਲ ਉਤਰੀ ਕਸ਼ਮੀਰ ਜ਼ਿਲ੍ਹੇ ਦੇ ਫਤਿਹਗੜ੍ਹ ਸ਼ੀਰੀ ਇਲਾਕੇ ਵਿੱਚ ਰਾਤ ਦੀ ਗਸ਼ਤ ਦੌਰਾਨ ਤਿਲਕ ਗਏ | ਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਰਕਾਰੀ ਮੈਡੀਕਲ ਕਾਲਜ ਬਾਰਾਮੂਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |